ਰਿਸ਼ੀਕੇਸ਼ ਦੇ ਪਰਮਾਰਥ ਨਿਕੇਤਨ 'ਚ ਯੋਗ ਉਤਸਵ 'ਚ ਪਹੁੰਚੀ ਅਦਾਕਾਰਾ ਸ਼ਿਲਪਾ ਸ਼ੈੱਟੀ 

Written by  Shaminder   |  March 05th 2019 04:38 PM  |  Updated: March 05th 2019 04:38 PM

ਰਿਸ਼ੀਕੇਸ਼ ਦੇ ਪਰਮਾਰਥ ਨਿਕੇਤਨ 'ਚ ਯੋਗ ਉਤਸਵ 'ਚ ਪਹੁੰਚੀ ਅਦਾਕਾਰਾ ਸ਼ਿਲਪਾ ਸ਼ੈੱਟੀ 

ਰਿਸ਼ੀਕੇਸ਼ ਦੇ ਪਰਮਾਰਥ ਨਿਕੇਤਨ 'ਚ ਕੌਮਾਂਤਰੀ ਪੱਧਰ 'ਤੇ ਯੋਗ ਉਤਸਵ ਦਾ ਪ੍ਰਬੰਧ ਕੀਤਾ ਗਿਆ । ਇਸ ਦੌਰਾਨ ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ।ਉਨ੍ਹਾਂ ਨੇ ਪਰਮਾਰਥ ਨਿਕੇਤਨ ਵੱਲੋਂ ਯੋਗਾ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ । ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਪਰਮਾਰਥ ਨਿਕੇਤਨ 'ਚ ਆ ਕੇ ਉਨ੍ਹਾਂ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਉਹ ਆਪਣੇ ਘਰ ਆ ਗਏ ਹੋਣ ।

shilpa shetty shilpa shetty

ਇਸ ਯੋਗਾ ਉਤਸਵ 'ਚ ਵਿਦੇਸ਼ ਤੋਂ ਵੀ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ । ਇਸ ਯੋਗ ਉਤਸਵ 'ਚ ਹੋਰ ਕਈ ਰੰਗਾ ਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ ਸਨ । ਤੁਹਾਨੂੰ ਦੱਸ ਦਈਏ ਕਿ ਪਰਮਾਰਥ ਨਿਕੇਤਨ ਵੱਲੋਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਪ੍ਰਬੰਧ ਸਮੇਂ ਸਮੇਂ 'ਤੇ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਪ੍ਰੋਗਰਾਮਾਂ 'ਚ ਵੱਡੀ ਗਿਣਤੀ 'ਚ ਲੋਕ ਪਹੁੰਚਦੇ ਨੇ ।

shilpa shetty shilpa shetty

ਪਰਮਾਰਥ ਨਿਕੇਤਨ ਇੱਕ ਅਜਿਹੀ ਸੰਸਥਾ ਹੈ ਜੋ ਵਾਤਾਵਰਨ ਅਤੇ ਨਦੀਆਂ ਦੇ ਪਾਣੀ ਨੂੰ ਬਚਾਉਣ ਲਈ ਕਈ ਉਪਰਾਲੇ ਕਰਦੀ ਰਹਿੰਦੀ ਹੈ । ਜਿਸ ਕਾਰਨ ਇਸ ਸੰਸਥਾ ਦੇ ਨਾਲ ਕਈ ਵਿਦੇਸ਼ੀ ਸੰਸਥਾਵਾਂ ਵੀ ਜੁੜੀਆਂ ਹੋਈਆਂ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network