ਮਾਸਕ ‘ਚ ਨਜ਼ਰ ਆ ਰਹੀ ਇਸ ਅਦਾਕਾਰਾ ਨੂੰ ਕੀ ਤੁਸੀਂ ਪਹਿਚਾਣਿਆ, ਬੱਬੂ ਮਾਨ ਨਾਲ ਵੀ ਨਜ਼ਰ ਆਈ ਸੀ ਪੰਜਾਬੀ ਫ਼ਿਲਮ ‘ਚ
ਕੋਰੋਨਾ ਤੋਂ ਬਚਾਅ ਕਰਦੇ ਹੋਏ ਲੋਕੀਂ ਮਾਸਕ ਜ਼ਰੂਰ ਪਾ ਰਹੇ ਨੇ । ਅਜਿਹੇ ‘ਚ ਫੈਸ਼ਨਲੇਬਲ ਮਾਸਕ ਖੂਬ ਟਰੈਂਡ ਕਰ ਰਹੇ ਨੇ । ਅਜਿਹੇ ‘ਚ ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਮਾਸਕ ਪਹਿਣੇ ਹੋਏ ਦੀ ਫੋਟੋ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ । ਸਟਾਈਲਿਸ਼ ਮਾਸਕ ‘ਚ ਨਜ਼ਰ ਆ ਰਹੀ ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋ ਸ਼ਰਧਾ ਆਰਿਆ ਹੈ ।
Vote for your favourite : https://www.ptcpunjabi.co.in/voting/
ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸ਼ਰਧਾ ਆਰਿਆ ਨੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਸਭ ਨੂੰ ਹੈਲੋ ਕਿਹਾ ਹੈ । ਇਹ ਤਸਵੀਰ ਫੈਨਜ਼ ਤੇ ਸਾਥੀ ਕਲਾਕਾਰਾਂ ਨੂੰ ਖੂਬ ਪਸੰਦ ਆ ਰਹੀ ਹੈ । ਦੱਸ ਦਈਏ ਇਹ ਤਸਵੀਰ ਉਨ੍ਹਾਂ ਦੇ ਸੀਰੀਅਲ ਦੇ ਸ਼ੂਟ ਤੋਂ ਹੈ । ਪ੍ਰਸ਼ਾਸਨ ਵੱਲੋਂ ਦੱਸੀਆਂ ਹਦਾਇਤਾਂ ਨੂੰ ਫਾਲੋ ਕਰਦੇ ਹੋਏ ਕਈ ਸੀਰੀਅਲਾਂ ਦੀਆਂ ਸ਼ੂਟਿੰਗ ਸ਼ੁਰੂ ਹੋ ਚੁੱਕੀਆਂ ਨੇ । ਜਿਸ ਕਰਕੇ ਟੀਵੀ ਕਰਿਊ ਤੇ ਕਲਾਕਾਰ PPE ਕਿਟ ਤੇ ਮਾਸਕ ਪਾ ਕੇ ਕੰਮ ਕਰ ਰਹੇ ਨੇ ।
ਸ਼ਰਧਾ ਆਰਿਆ ਟੀਵੀ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਵੀ ਹੱਥ ਅਜਮਾ ਰਹੇ ਨੇ । ਉਹ ਸਾਲ 2018 ‘ਚ ਆਈ ਪੰਜਾਬੀ ਫ਼ਿਲਮ ਬਣਜਾਰਾ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸੀ । ਇਸ ਫ਼ਿਲਮ ‘ਚ ਉਹ ਬੱਬੂ ਮਾਨ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸੀ ।