ਮਾਸਕ ‘ਚ ਨਜ਼ਰ ਆ ਰਹੀ ਇਸ ਅਦਾਕਾਰਾ ਨੂੰ ਕੀ ਤੁਸੀਂ ਪਹਿਚਾਣਿਆ, ਬੱਬੂ ਮਾਨ ਨਾਲ ਵੀ ਨਜ਼ਰ ਆਈ ਸੀ ਪੰਜਾਬੀ ਫ਼ਿਲਮ ‘ਚ

Written by  Lajwinder kaur   |  June 29th 2020 03:40 PM  |  Updated: June 29th 2020 03:40 PM

ਮਾਸਕ ‘ਚ ਨਜ਼ਰ ਆ ਰਹੀ ਇਸ ਅਦਾਕਾਰਾ ਨੂੰ ਕੀ ਤੁਸੀਂ ਪਹਿਚਾਣਿਆ, ਬੱਬੂ ਮਾਨ ਨਾਲ ਵੀ ਨਜ਼ਰ ਆਈ ਸੀ ਪੰਜਾਬੀ ਫ਼ਿਲਮ ‘ਚ

ਕੋਰੋਨਾ ਤੋਂ ਬਚਾਅ ਕਰਦੇ ਹੋਏ ਲੋਕੀਂ ਮਾਸਕ ਜ਼ਰੂਰ ਪਾ ਰਹੇ ਨੇ । ਅਜਿਹੇ ‘ਚ ਫੈਸ਼ਨਲੇਬਲ ਮਾਸਕ ਖੂਬ ਟਰੈਂਡ ਕਰ ਰਹੇ ਨੇ । ਅਜਿਹੇ ‘ਚ ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਮਾਸਕ ਪਹਿਣੇ ਹੋਏ ਦੀ ਫੋਟੋ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ । ਸਟਾਈਲਿਸ਼ ਮਾਸਕ ‘ਚ ਨਜ਼ਰ ਆ ਰਹੀ ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋ ਸ਼ਰਧਾ ਆਰਿਆ ਹੈ ।

Vote for your favourite : https://www.ptcpunjabi.co.in/voting/

ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਸ਼ਰਧਾ ਆਰਿਆ ਨੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਸਭ ਨੂੰ ਹੈਲੋ ਕਿਹਾ ਹੈ । ਇਹ ਤਸਵੀਰ ਫੈਨਜ਼ ਤੇ ਸਾਥੀ ਕਲਾਕਾਰਾਂ ਨੂੰ ਖੂਬ ਪਸੰਦ ਆ ਰਹੀ ਹੈ । ਦੱਸ ਦਈਏ ਇਹ ਤਸਵੀਰ ਉਨ੍ਹਾਂ ਦੇ ਸੀਰੀਅਲ ਦੇ ਸ਼ੂਟ ਤੋਂ ਹੈ । ਪ੍ਰਸ਼ਾਸਨ ਵੱਲੋਂ ਦੱਸੀਆਂ ਹਦਾਇਤਾਂ ਨੂੰ ਫਾਲੋ ਕਰਦੇ ਹੋਏ ਕਈ ਸੀਰੀਅਲਾਂ ਦੀਆਂ ਸ਼ੂਟਿੰਗ ਸ਼ੁਰੂ ਹੋ ਚੁੱਕੀਆਂ ਨੇ । ਜਿਸ ਕਰਕੇ ਟੀਵੀ ਕਰਿਊ ਤੇ ਕਲਾਕਾਰ PPE ਕਿਟ ਤੇ ਮਾਸਕ ਪਾ ਕੇ ਕੰਮ ਕਰ ਰਹੇ ਨੇ ।Shraddha Arya and Dheeraj Dhoopar

ਸ਼ਰਧਾ ਆਰਿਆ ਟੀਵੀ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਵੀ ਹੱਥ ਅਜਮਾ ਰਹੇ ਨੇ । ਉਹ ਸਾਲ 2018 ‘ਚ ਆਈ ਪੰਜਾਬੀ ਫ਼ਿਲਮ ਬਣਜਾਰਾ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੱਤੇ ਸੀ । ਇਸ ਫ਼ਿਲਮ ‘ਚ ਉਹ ਬੱਬੂ ਮਾਨ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network