ਅਦਾਕਾਰ ਸ਼ਕਤੀ ਕਪੂਰ ਨੂੰ ਧੀ ਨੇ ਦਿੱਤਾ ਕਰੋੜਾਂ ਦਾ ਤੋਹਫ਼ਾ,ਸ਼੍ਰਧਾ ਦੀ ਹੋ ਰਹੀ ਤਾਰੀਫ਼  

written by Shaminder | January 09, 2020

ਬਾਲੀਵੁੱਡ ਅਦਾਕਾਰਾ ਸ਼੍ਰਧਾ ਕਪੂਰ ਆਪਣੇ ਪਿਤਾ ਸ਼ਕਤੀ ਕਪੂਰ ਦੇ ਬਹੁਤ ਨਜ਼ਦੀਕ ਹੈ। ਉਹ ਅਕਸਰ ਆਪਣੇ ਪਿਤਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਪਿਤਾ ਨਾਲ ਉਨ੍ਹਾਂ ਦੀ ਬਹੁਤ ਵਧੀਆ ਕਮਿਸਟਰੀ ਹੈ ।ਕਿਉਂਕਿ ਉਨ੍ਹਾਂ ਦੇ ਪਿਤਾ ਨੇ ਹਰ ਸ਼ੈਅ ਉਨ੍ਹਾਂ ਨੂੰ ਦਿੱਤੀ ਹੈ ਅਤੇ ਹੁਣ ਵਾਰੀ ਸ਼੍ਰਧਾ ਕਪੂਰ ਦੀ ਹੈ ਅਤੇ ਉਹ ਆਪਣੇ ਪਿਤਾ ਨੂੰ ਹਰ ਖੁਸ਼ੀ ਦੇਣਾ ਚਾਹੁੰਦੀ ਹੈ ।ਉਨ੍ਹਾਂ ਨੇ ਹਾਲ ਹੀ 'ਚ ਆਪਣੇ ਪਿਤਾ ਨੂੰ ਬਹੁਤ ਹੀ ਮਹਿੰਗਾ ਗਿਫ਼ਟ ਦਿੱਤਾ ਹੈ ਅਤੇ ਪ੍ਰਾਪਰਟੀ ਆਪਣੇ ਪਿਤਾ ਨੂੰ ਗਿਫ਼ਟ ਕੀਤੀ ਹੈ ।
[embed]https://www.instagram.com/p/B621fGhJ0nZ/[/embed]
ਉਨ੍ਹਾਂ ਨੇ ਆਪਣੇ ਪਿਤਾ ਨੂੰ 1.3 ਕਰੋੜ ਦੀ ਪ੍ਰਾਪਰਟੀ ਦਿੱਤੀ ਹੈ ।ਸ਼੍ਰਧਾ ਨੇ ਇਸ ਪ੍ਰਾਪਰਟੀ ਦਾ 50 ਫੀਸਦੀ ਹਿੱਸਾ ਪਿਤਾ ਨੂੰ ਗਿਫ਼ਟ ਕੀਤਾ ਹੈ ਅਤੇ ਉਨ੍ਹਾਂ ਨੇ ਇਹ ਪ੍ਰਾਪਰਟੀ ਲੀਜ਼ 'ਤੇ ਦੇ ਦਿੱਤੀ ਹੈ ।
[embed]https://www.instagram.com/p/B6nGJBcpzOZ/[/embed]
ਸ਼੍ਰਧਾ ਕਪੂਰ ਦੇ ਇਸ ਕਦਮ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ । ਸ਼੍ਰਧਾ ਕਪੂਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਸਟ੍ਰੀਟ ਡਾਂਸਰ 3 ਡੀ 'ਚ ਵਰੁਣ ਧਵਨ ਨਾਲ ਨਜ਼ਰ ਆਉਣਗੇ ।ਫ਼ਿਲਮ 'ਚ ਪ੍ਰਭੂ ਦੇਵਾ ਸਣੇ ਕਈ ਦਿੱਗਜ ਡਾਂਸਰ ਅਹਿਮ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ ।
 

0 Comments
0

You may also like