ਅਦਾਕਾਰਾ ਸ਼ਰਧਾ ਕਪੂਰ ਨੇ ਭਰਾ ਦੇ ਵਿਆਹ ‘ਚ ਕੀਤੀ ਖੂਬ ਮਸਤੀ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  March 03rd 2021 11:50 AM  |  Updated: March 03rd 2021 12:29 PM

ਅਦਾਕਾਰਾ ਸ਼ਰਧਾ ਕਪੂਰ ਨੇ ਭਰਾ ਦੇ ਵਿਆਹ ‘ਚ ਕੀਤੀ ਖੂਬ ਮਸਤੀ, ਵੀਡੀਓ ਹੋ ਰਿਹਾ ਵਾਇਰਲ

ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਵੀਡੀਓ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ । ਇਨ੍ਹਾਂ ਵੀਡੀਓਜ਼ ‘ਚ ਸ਼ਰਧਾ ਮਾਲਦੀਵ ‘ਚ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ । ਮਾਲਦੀਵ ਏਨੀਂ ਦਿਨੀਂ ਬਾਲੀਵੁੱਡ ਸੈਲੀਬ੍ਰੇਟੀਜ਼ ਲਈ ਛੁੱਟੀਆਂ ਮਨਾਉਣ ਲਈ ਬਿਹਤਰੀਨ ਜਗ੍ਹਾ ਬਣੀ ਹੋਈ ਹੈ ।

shardha brother Image From shraddha kapoor’s Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੀ ਮਾਂ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਤਸਵੀਰਾਂ ਸਾਂਝੀ ਕਰਦੇ ਹੋਏ ਦਿੱਤੀ ਵਧਾਈ 

sharaddha Image From shraddha kapoor’s Instagram

ਬਿਪਾਸ਼ਾ ਬਾਸੂ ਵੀ ਏਨੀਂ ਦਿਨੀਂ ਪਤੀ ਦੇ ਨਾਲ ਮਾਲਦੀਵ ‘ਚ ਹੀ ਛੁੱਟੀਆਂ ਮਨਾ ਰਹੀ ਹੈ । ਪਰ ਸ਼ਰਧਾ ਛੁੱਟੀਆਂ ਮਨਾਉਣ ਲਈ ਨਹੀਂ ਗਈ, ਬਲਕਿ ਆਪਣੇ ਭਰਾ ਦੇ ਵਿਆਹ ਲਈ ਮਾਲਦੀਵ ‘ਚ ਹਨ ।ਇੱਕ ਵੀਡੀਓ ‘ਚ ਉਹ ਲਹਿੰਗੇ ‘ਚ ਸਮੁੰਦਰ ਕਿਨਾਰੇ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ ਅਤੇ ਦੂਜੇ ਵੀਡੀਓ ‘ਚ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

sharaddha Image From shraddha kapoor’s Instagram

ਇਨ੍ਹਾਂ ਵੀਡੀਓਜ਼ ‘ਤੇ ਫੈਨਸ ਵੀ ਖੂਬ ਪ੍ਰਤੀਕਰਮ ਦੇ ਰਹੇ ਹਨ । ਸ਼ਰਧਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਫ਼ਿਲਮਾਂ ‘ਚ ਉਹ ਕੰਮ ਕਰ ਚੁੱਕੇ ਹਨ । ਜਲਦ ਹੀ ਕਈ ਨਵੀਆਂ ਫ਼ਿਲਮਾਂ ‘ਚ ਵੀ ਉਹ ਨਜ਼ਰ ਆਉਣਗੇ ।

 

View this post on Instagram

 

A post shared by Viral Bhayani (@viralbhayani)

ਵਾਇਰਲ ਭਿਆਨੀ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network