ਦੋ ਵਾਰ ਵਿਆਹ ਟੁੱਟਣ ਤੋਂ ਬਾਅਦ ਹੁਣ ਇਸ ਦੇ ਪਿਆਰ 'ਚ ਪਈ ਅਦਾਕਾਰਾ ਸ਼ਵੇਤਾ ਤਿਵਾਰੀ

written by Shaminder | January 07, 2020

ਅਦਾਕਾਰਾ ਸ਼ਵੇਤਾ ਤਿਵਾਰੀ ਆਪਣੇ ਪ੍ਰੋਪੈਸ਼ਨ ਨਾਲੋਂ ਜ਼ਿਆਦਾ ਆਪਣੀ  ਨਿੱਜੀ ਜ਼ਿੰਦਗੀ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੀ ਹੈ ।ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਦੂਜਾ ਵਿਆਹ ਵੀ ਟੁੱਟ ਗਿਆ ,ਦਰਅਸਲ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੇ ਦੂਜੇ ਪਤੀ ਅਭਿਨਵ ਕੋਹਲੀ 'ਤੇ ਉਸ ਨਾਲ ਕੁੱਟ ਮਾਰ ਕਰਨ ਅਤੇ ਉਸ ਦੀ ਧੀ 'ਤੇ ਮਤਰੇਏ ਪਿਤਾ ਵੱਲੋਂ ਬੁਰੀ ਅੱਖ ਰੱਖਣ ਦੇ ਇਲਜ਼ਾਮ ਲਗਾਏ ਸਨ । ਹੋਰ ਵੇਖੋ:ਅਦਾਕਾਰਾ ਸ਼ਵੇਤਾ ਤਿਵਾਰੀ ਨੇ ਪਤੀ ਖ਼ਿਲਾਫ ਲਗਾਏ ਘਰੇਲੂ ਹਿੰਸਾ ਦੇ ਇਲਜ਼ਾਮ,ਥਾਣੇ ਦੇ ਬਾਹਰ ਰੋਂਦੀ ਦਿਖਾਈ ਦਿੱਤੀ ਅਦਾਕਾਰਾ, ਪੁਲਿਸ ਨੇ ਪਤੀ ਨੂੰ ਕੀਤਾ ਗ੍ਰਿਫ਼ਤਾਰ https://www.instagram.com/p/B4Jn5ooJQRk/ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਸੀ । ਪਰ ਹਾਲ ਹੀ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇੱਕ ਪੋਰਟਲ ਨੂੰ ਦਿੱਤੇ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਏਨੀਂ ਦਿਨੀਂ ਉਹ ਕਿਸੇ ਦੇ ਪਿਆਰ 'ਚ ਹਨ। https://www.instagram.com/p/B3zeHEMpDLF/ ਜਦੋਂ ਸ਼ਵੇਤਾ ਤੋਂ ਇਹ ਪੁੱਛਿਆ ਗਿਆ ਕਿ ਏਨੀਂ ਦਿਨੀਂ ਉਹ ਕਿਸੇ ਦੇ ਪਿਆਰ 'ਚ ਹੈ ਤਾਂ ਉਨ੍ਹਾਂ ਨੇ ਕਿਹਾ ਕਿ "ਮੈਂ ਪਹਿਲਾਂ ਤੋਂ ਹੀ ਆਪਣੇ ਬੱਚਿਆਂ ਬੇਟੀ ਪਲਕ ਅਤੇ ਬੇਟੇ ਰੋਆਂਸ਼ ਦੇ ਪਿਆਰ 'ਚ ਹਾਂ। ਇਸ ਸਮੇਂ ਮੇਰੇ ਕੋਲ ਕਿਸੇ ਹੋਰ ਇਨਸਾਨ ਲਈ ਨਾਂ ਤਾਂ ਸਮਾਂ ਹੈ ਅਤੇ ਨਾਂ ਹੀ ਪਿਆਰ। ਮੇਰੇ ਕੋਲ ਉਨ੍ਹਾਂ ਤੋਂ ਸਿਵਾਏ ਕਿਸੇ ਹੋਰ ਦੀ ਜ਼ਰੂਰਤ ਹੀ ਨਹੀਂ ਹੈ'।

shweta-tiwari-and-abhinav-kohli-700X400 shweta-tiwari-and-abhinav-kohli-700X400
ਦੱਸ ਦਈਏ ਕਿ ਸ਼ਵੇਤਾ ਨੇ ਜੁਲਾਈ 2013 'ਚ ਅਭਿਨਵ ਨਾਲ ਦੂਜਾ ਵਿਆਹ ਕਰਵਾਇਆ ਸੀ । ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜਾ ਚੌਧਰੀ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ ਸੀ ਅਤੇ ਰਾਜਾ ਚੌਧਰੀ ਨਾਲ ਵੀ ਉਨ੍ਹਾਂ ਦਾ ਵਿਆਹ ਸਿਰੇ ਨਹੀਂ ਸੀ ਚੜ ਸਕਿਆ । ਰਾਜਾ ਚੌਧਰੀ ਤੋਂ ਉਨ੍ਹਾਂ ਦੀ ਧੀ ਪਲਕ ਦਾ ਜਨਮ ਹੋਇਆ ਸੀ ।

0 Comments
0

You may also like