ਐਕਟਰੈੱਸ ਸ਼ਵੇਤਾ ਤਿਵਾਰੀ ਕੋਰੋਨਾ ਵਾਇਰਸ ਨਾਲ ਹੋਈ ਪੀੜਤ, ਅਕਤੂਬਰ ਤੱਕ ਰਹੇਗੀ ਹੋਮ ਕੁਆਰੰਟੀਨ

written by Shaminder | September 24, 2020

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਅਦਾਕਾਰਾ ਸ਼ਵੇਤਾ ਤਿਵਾਰੀ ਜੋ ਕਿ ਕਈ ਟੀਵੀ ਸ਼ੋਅਜ਼ ‘ਚ ਕੰਮ ਕਰ ਰਹੀ ਹੈ । ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਤੋਂ ਬਾਅਦ ਅਦਾਕਾਰਾ ਨੇ ਖੁਦ ਨੂੰ ਪਰਿਵਾਰ ਤੋਂ ਅਲੱਗ ਕਰ ਲਿਆ ਹੈ । ਹੁਣ ਸ਼ਵੇਤਾ ਤਿਵਾਰੀ 1 ਅਕਤੂਬਰ ਤੱਕ ਆਪਣੇ ਘਰ ‘ਚ ਹੀ ਕੁਆਰੰਟੀਨ ਰਹਿਣਗੇ ।

shweta Tiwari shweta Tiwari
ਸ਼ੋਅ ਨਿਰਮਾਤਾ ਦੀਆ ਸਿੰਘ ਮੁਤਾਬਕ, ਕੁਝ ਦਿਨ ਪਹਿਲਾਂ ਸ਼ਵੇਤਾ ਨੇ ਕੋਰੋਨਾ ਦੇ ਹਲਕੇ ਲੱਛਣ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ।ਇਸ ਤੋਂ ਬਾਅਦ ਉਨ੍ਹਾਂ ਦੀ ਜਾਂਚ ਕਰਵਾਈ ਗਈ। ਉਨ੍ਹਾਂ ਤੋਂ ਇਲਾਵਾ ਸੈੱਟ 'ਤੇ ਮੌਜੂਦ ਸਾਰੇ ਲੋਕਾਂ ਦੀ ਜਾਂਚ ਹੋਈ। ਹੋਰ ਪੜ੍ਹੋ:ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਕੀਰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਇਨਸਾਫ਼ ਦੀ ਮੰਗ, ਚਿੱਠੀ ’ਚ ਕੀਤਾ ਵੱਡਾ ਖੁਲਾਸਾ
shweta Tiwari shweta Tiwari
ਇਸ ਦੀ ਵਜ੍ਹਾ ਨਾਲ ਸ਼ੋਅ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ। ਸ਼ੋਅ ਦੀ ਸ਼ੂਟਿੰਗ ਬੁੱਧਵਾਰ ਨੂੰ ਸੀਮਤ ਕਲਾਕਾਰਾਂ ਤੇ ਕਰੂ ਮੈਂਬਰਾਂ ਨਾਲ ਮੁੜ ਸ਼ੁਰੂ ਕੀਤੀ ਗਈ।ਸ਼ਵੇਤਾ ਨੇ ਬੀਤੀ 16 ਸਤੰਬਰ ਨੂੰ ਥਕਾਵਟ ਤੇ ਹਲਕਾ ਬੁਖ਼ਾਰ ਹੋਣ ਦੀ ਜਾਣਕਾਰੀ ਨਿਰਮਾਤਾਵਾਂ ਨੂੰ ਦਿੱਤੀ ਸੀ। ਹੁਣ ਉਨ੍ਹਾਂ ਦਾ ਅਗਲਾ ਟੈਸਟ 27 ਸਤੰਬਰ ਨੂੰ ਹੋਵੇਗਾ।
shweta Tiwari shweta Tiwari
ਇਸ ਤੋਂ ਪਹਿਲਾਂ ਸ਼ੋਅ 'ਚ ਉਨ੍ਹਾਂ ਦੇ ਓਪੋਜ਼ਿਟ ਕੰਮ ਕਰ ਰਹੇ ਵਰੁਣ ਬਡੋਲਾ ਦੀ ਪਤਨੀ ਰਾਜੇਸ਼ਵਰੀ ਸਚਦੇਵ ਨੇ ਬੀਤੇ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ ਕੋਰੋਨਾ ਇਨਫੈਕਟਿਡ ਹੋਣ ਦੀ ਜਾਣਕਾਰੀ ਦਿੱਤੀ ਸੀ।
ਵਰੁਣ ਨੇ ਵੀ ਜਾਂਚ ਕਰਵਾਈ ਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ।  

0 Comments
0

You may also like