ਟੈਕਸੀ ਡਰਾਈਵਰ ਦੀ ਗੰਦੀ ਹਰਕਤ ਨੇ ਸੋਨਮ ਨੂੰ ਝੰਜੋੜਿਆ,ਟਵੀਟ ਕਰਕੇ ਆਖੀ ਇਹ ਗੱਲ

written by Shaminder | January 17, 2020

ਸੋਨਮ ਕਪੂਰ ਦਾ ਇੱਕ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ । ਜਿਸ 'ਚ ਉਨ੍ਹਾਂ ਨੇ ਲੰਡਨ 'ਚ ਉਬਰ ਡਰਾਈਵਰ ਵੱਲੋਂ ਕੀਤੀ ਹਰਕਤ ਬਾਰੇ ਦੱਸਿਆ ਹੈ । ਜਿਸ ਤੋਂ ਬਾਅਦ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸੋਨਮ ਨੂੰ ਰੀਟਵੀਟ ਕਰਦੇ ਹੋਇਆਂ ਜਵਾਬ ਦਿੱਤਾ ਹੈ ।ਦੱਸ ਦਈਏ ਕਿ ਸੋਨਮ ਪਿਛਲੇ ਕਈ ਦਿਨਾਂ ਤੋਂ ਲੰਦਨ 'ਚ ਹੈ ਅਤੇ ਆਪਣੇ ਪਤੀ ਆਨੰਦ ਆਹੁਜਾ ਨਾਲ ਉੱਥੇ ਹੀ ਸਮਾਂ ਬਿਤਾ ਰਹੀ ਹੈ । https://www.instagram.com/p/B7YUg-slS4g/ ਹਾਲ ਹੀ 'ਚ ਸੋਨਮ ਨਾਲ ਲੰਡਨ 'ਚ ਇੱਕ ਅਜੀਬ ਘਟਨਾ ਹੋਈ, ਜਿਸ ਨੇ ਸੋਨਮ ਨੂੰ ਬੁਰੀ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ ਹੈ। ਸੋਨਮ ਨੇ ਟਵਿੱਟਰ ਜ਼ਰੀਏ ਇਸ ਘਟਨਾ ਬਾਰੇ ਦੱਸਿਆ ਕਿ ਲੰਡਨ 'ਚ ਟ੍ਰੈਵਲ ਕਰਨ ਲਈ ਉਨ੍ਹਾਂ ਨੇ ਟੈਕਸੀ ਦਾ ਸਹਾਰਾ ਲਿਆ ਸੀ ਪਰ ਟੈਕਸੀ ਡਰਾਈਵਰ ਨੇ ਉਨ੍ਹਾਂ ਨਾਲ ਬਹੁਤ ਬੁਰਾ ਵਿਹਾਰ ਕੀਤਾ। https://twitter.com/sonamakapoor/status/1217576538901794816 ਉਨ੍ਹਾਂ ਦੱਸਿਆ ਕਿ ਲੰਡਨ 'ਚ ਸਫਰ ਦੌਰਾਨ ਟੈਕਸੀ ਡਰਾਈਵਰ ਨੇ ਉਨ੍ਹਾਂ ਨਾਲ ਬਹੁਤ ਬੁਰਾ ਵਿਹਾਰ ਕੀਤਾ ਜਿਸ ਨਾਲ ਉਹ ਬੇਹੱਦ ਘਬਰਾ ਗਈ। ਉਨ੍ਹਾਂ ਟਵੀਟ 'ਚ ਲਿਖਿਆ, "ਹੈਲੋ ਗਾਇਜ਼, ਮੈਂ ਲੰਡਨ ਦੀ ਉਬਰ ਟੈਕਸੀ 'ਚ ਆਪਣੀ ਜ਼ਿੰਦਗੀ ਦਾ ਸਭ ਤੋਂ ਡਰਾਉਣਾ ਸਫਰ ਕੀਤਾ। ਤੁਸੀਂ ਚੌਕਸ ਰਹੋ। ਸਭ ਤੋਂ ਬਿਹਤਰ ਤੇ ਸੁਰੱਖਿਅਤ ਹੈ ਪਬਲਿਕ ਟ੍ਰਾਂਸਪੋਰਟ ਤੇ ਕੈਬ, ਮੈਂ ਬਹੁਤ ਘਬਰਾ ਗਈ ਹਾਂ।"  

0 Comments
0

You may also like