ਚੋਣਾਂ ਵਿੱਚ ਭਾਜਪਾ ਦੀ ਹਾਰ ’ਤੇ ਅਦਾਕਾਰਾ ਸੋਨੀਆ ਮਾਨ ਨੇ ਮਨਾਇਆ ਜਸ਼ਨ

written by Rupinder Kaler | May 03, 2021 06:11pm

ਪੱਛਮੀ ਬੰਗਾਲ ‘ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਮੁੜ ਸੱਤਾ ‘ਚ ਆ ਗਈ ਹੈ । ਜਦੋਂਕਿ ਭਾਜਪਾ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ।ਭਾਜਪਾ ਦੀ ਇਸ ਹਾਰ ਤੇ ਨਾ ਸਿਰਫ ਟੀਐਮਸੀ ਵਰਕਰਾਂ ਨੇ ਜਸ਼ਨ ਮਨਾਇਆ ਹੈ ਬਲਕਿ ਦਿੱਲੀ ਵਿੱਚ ਕਿਸਾਨਾਂ ਨੇ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ ਹੈ । ਜਿਸ ਦੀਆਂ ਕੁਝ ਵੀਡੀਓ ਅਦਾਕਾਰਾ ਸੋਨੀਆ ਮਾਨ ਨੇ ਆਪਣੇ ਇੰਸਾਗ੍ਰਾਮ ਤੇ ਸ਼ੇਅਰ ਕੀਤੀਆਂ ।

Pic Courtesy: Instagram

ਹੋਰ ਪੜ੍ਹੋ :

ਅੰਬ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਅੰਬ ਦਾ ਜੂਸ ਪੀਣ ਨਾਲ ਇਹ ਬਿਮਾਰੀਆਂ ਹੋਣਗੀਆਂ ਦੂਰ

Pic Courtesy: Instagram

ਇਸ ਵੀਡੀਓ ਵਿੱਚ ਸੋਨੀਆ ਮਾਨ ਭਾਜਪਾ ਦੀ ਹਾਰ ਤੇ ਖੁਸ਼ੀ ਜਾਹਿਰ ਕਰਦੀ ਨਜ਼ਰ ਆ ਰਹੀ ਹੈ । ਇਸੇ ਤਰ੍ਹਾਂ ਕਿਸਾਨ ਮੋਰਚੇ ਨੇ ਵੀ ਆਪਣੇ ਇੰਸਟਾਗ੍ਰਾਮ ਤੇ ਕੁਝ ਵੀਡੀਓ ਸ਼ੇਅਰ ਕੀਤੀਆਂ ਹਨ । ਇਸ ਵੀਡੀਓ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ ਤੇ ਹੁਣ ਖੇਤੀ ਕਾਨੂੰਨ ਰੱਦ ਕਰਨ ਦੀ ਤਿਆਰੀ ਕਰਨ ।

Pic Courtesy: Instagram

ਦੱਸ ਦਈਏ ਕਿ ਪੱਛਮੀ ਬੰਗਾਲ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਕਿਸਾਨ ਆਗੂਆਂ ਨੇ ਮੋਰਚਾ ਸੰਭਾਲਿਆ ਸੀ। ਕਿਸਾਨ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਭਾਜਪਾ ਨੂੰ ਵੋਟਾਂ ਨਾ ਦੇਣ।

 

View this post on Instagram

 

A post shared by Sonia Mann (@soniamann01)

ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਕੈਤ, ਬਲਬੀਰ ਸਿੰਘ ਰਾਜੇਵਾਲ ਸਣੇ ਵੱਡੀ ਗਿਣਤੀ 'ਚ ਕਿਸਾਨ ਆਗੂ ਬੰਗਾਲ ‘ਚ ਭਾਜਪਾ ਖਿਲਾਫ ਪ੍ਰਚਾਰ ਕਰਨ ਲਈ ਵੀ ਗਏ ਸੀ।

 

View this post on Instagram

 

A post shared by Kisan Ekta Morcha (@kisanektamorcha)

You may also like