ਕਰਨਾਲ ਧਰਨੇ ’ਤੇ ਅਦਾਕਾਰਾ ਸੋਨੀਆ ਮਾਨ ਨੇ ਕਿਸਾਨਾਂ ਨਾਲ ਕੇਕ ਕੱਟ ਕੇ ਮਨਾਇਆ ਜਨਮ ਦਿਨ

written by Rupinder Kaler | September 11, 2021

ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ । ਇਸ ਧਰਨੇ ਵਿੱਚ ਪੰਜਾਬੀ ਅਦਾਕਾਰਾ ਸੋਨੀਆ ਮਾਨ (Sonia Mann) ਵੀ ਲਗਾਤਾਰ ਆਪਣੀ ਹਾਜ਼ਰੀ ਲਗਵਾ ਰਹੀ ਹੈ । ਸੋਨੀਆ ਮਾਨ ਕਿਸਾਨਾਂ ਦੀ ਹਰ ਮਹਾਂ ਪੰਚਾਇਤ ਵਿੱਚ ਵੱਧ ਚੜਕੇ ਹਿੱਸਾ ਲੈ ਰਹੀ ਹੈ । ਇਸੇ ਤਰ੍ਹਾਂ ਉਹ (Sonia Mann) ਕਰਨਾਲ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਵਿੱਚ ਵੀ ਪਹੁੰਚੀ ਤੇ ਖੱਟੜ ਸਰਕਾਰ ਖਿਲਾਫ ਆਵਾਜ਼ ਬੁਲੰਦ ਕੀਤੀ । ਇੱਥੇ ਹੀ ਬੱਸ ਨਹੀਂ ਸੋਨੀਆ ਮਾਨ ਨੇ ਆਪਣਾ ਜਨਮ ਦਿਨ ਵੀ ਧਰਨੇ ਵਾਲੀ ਥਾਂ ਤੇ ਮਨਾਇਆ ।

Pic Courtesy: Instagram

ਹੋਰ ਪੜ੍ਹੋ :

ਡਾਂਸ ਦੇ ਮਾਮਲੇ ਵਿੱਚ ਵੱਡਿਆਂ ਵੱਡਿਆਂ ਨੂੰ ਫੇਲ ਕਰ ਦਿੰਦੀ ਹੈ ਇਹ ਬੇਬੇ, ਡਾਂਸ ਦੀਆਂ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Pic Courtesy: Instagram

ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀਆ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਸੋਨੀਆ ਮਾਨ (Sonia Mann) ਧਰਨੇ ਤੇ ਪਹੁੰਚੇ ਕਿਸਾਨਾਂ ਨਾਲ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ । ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਸੋਨੀਆ ਮਾਨ (Sonia Mann) ਨੇ ਲੰਮਾ ਚੌੜਾ ਨੋਟ ਵੀ ਲਿਖਿਆ ਹੈ ।

Pic Courtesy: Instagram

ਸੋਨੀਆ ਮਾਨ ਨੇ ਲਿਖਿਆ ਹੈ ‘ਹਰਿਆਣਾ ਦੇ ਕਰਨਾਲ ਵਿੱਚ ਖੱਟਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦਾ ਵਿਰੋਧ ਕਰ ਰਹੇ ਮੇਰੇ ਕਿਸਾਨ ਸਾਥੀਆਂ ਦੀ ਤਹਿਦਿਲੋਂ ਧੰਨਵਾਦੀ ਹਾਂ, ਜੋ ਉਹਨਾਂ ਨੇ ਅਜਿਹੀ ਸਥਿਤੀ ਵਿੱਚ ਵੀ ਮੇਰੇ ਲਈ ਕੇਕ ਦਾ ਪ੍ਰਬੰਧ ਕੀਤਾ। ਮੇਰੇ ਕੋਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕੋਈ ਸ਼ਬਦ ਨਹੀਂ ਹੈ।ਹਰ ਸਥਿਤੀ ਵਿੱਚ ਖ਼ੁਸ਼ੀਆਂ ਨੂੰ ਮਾਣਨ ਦੀ ਇਹ ਕੋਸ਼ਿਸ਼ ਸਾਡੇ ਅੰਦੋਲਨ ਨੂੰ ਹੋਰ ਮਜ਼ਬੂਤੀ ਦਿੰਦੀ ਹੈ। ਕਿਸਾਨ ਏਕਤਾ ਜ਼ਿੰਦਾਬਾਦ’ ।

0 Comments
0

You may also like