ਮਾਂ ਦੇ ਜਨਮ ਦਿਨ ’ਤੇ ਪੋਸਟ ਪਾ ਕੇ ਭਾਵੁਕ ਹੋਈ ਸੋਨੀਆ ਮਾਨ, ਮਾਂ ਲਈ ਲਿਖਿਆ ਖ਼ਾਸ ਨੋਟ

Written by  Rupinder Kaler   |  August 10th 2020 02:19 PM  |  Updated: August 10th 2020 02:19 PM

ਮਾਂ ਦੇ ਜਨਮ ਦਿਨ ’ਤੇ ਪੋਸਟ ਪਾ ਕੇ ਭਾਵੁਕ ਹੋਈ ਸੋਨੀਆ ਮਾਨ, ਮਾਂ ਲਈ ਲਿਖਿਆ ਖ਼ਾਸ ਨੋਟ

ਅਦਾਕਾਰਾ ਸੋਨੀਆ ਮਾਨ ਨੇ ਆਪਣੀ ਮਾਂ ਦੇ ਜਨਮ ਦਿਨ ਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ । ਉਹਨਾਂ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਕੇ ਬਹੁਤ ਹੀ ਇਮੋਸ਼ਨਲ ਨੋਟ ਲਿਖਿਆ ਹੈ । ਉਹਨਾ ਨੇ ਲਿਖਿਆ ਹੈ ‘ਅੱਜ ਮੈਂ ਜੋ ਵੀ ਹਾਂ ਤੇਰੀ ਬਤੌਲਤ ਹਾਂ ਮਾਂ, ਤੂੰ ਮੇਰੀ ਪ੍ਰੇਰਨਾ ਹੈ । ਤੂੰ ਏਨੀਂ ਤਾਕਤਵਰ ਹੈ ਕਿ ਹਰ ਮੁਸ਼ਕਿਲ ਦਾ ਸਾਹਮਣਾ ਇੱਕਲਿਆਂ ਕੀਤਾ ਹੈ ਤੇ ਮੈਨੂੰ ਆਪਣੇ ਪੁੱਤਰਾਂ ਵਾਂਗ ਪਾਲਿਆ ਹੈ । ਮੈਂ ਜੋ ਕੁਝ ਵੀ ਹਾਂ ਤੇਰੇ ਕਰਕੇ ਹਾਂ ।

https://www.instagram.com/p/CA7lqBTHk9w/

ਤੁਸੀਂ ਮੈਨੂੰ ਹਰ ਧਰਮ ਦਾ ਆਦਰ ਕਰਨਾ ਸਿਖਾਇਆ …ਮੈਂ ਕਿਸਮਤ ਵਾਲੀ ਹਾਂ ਕਿ ਤੁਸੀਂ ਮੇਰੇ ਜ਼ਿੰਦਗੀ ਵਿੱਚ ਹੋ । ਮੈਂ ਜਾਣਦੀ ਹਾਂ ਕਿ ਡੈਡੀ ਕਿੱਥੇ ਹਨ …ਉਹ ਵੀ ਤੁਹਾਡੇ ਤੇ ਮਾਣ ਮਹਿਸੂਸ ਕਰਦੇ ਹੋਣਗੇ …ਤੁਸੀਂ ਮੈਨੂੰ ਰਿਸ਼ਤਿਆਂ ਦਾ ਅਸਲ ਅਰਥ ਸਮਝਾਇਆ …ਤੁਸੀਂ ਮੇਰੇ ਪਿਤਾ ਨੂੰ ਕਿੰਨਾ ਪਿਆਰ ਕਰਦੇ ਸੀ …ਹੀਰ ਰਾਂਝੇ ਤੋਂ ਬਾਅਦ ਤੁਸੀਂ ਸੱਚੇ ਇਸ਼ਕ ਦੀ ਪਰਿਭਾਸ਼ਾ ਹੋ …

https://www.instagram.com/p/CCPkX-YnhNV/

ਜਿਸ ਨੇ ਹਰ ਇੱਕ ਇੱਕ ਨਾਲ ਪਿਆਰ ਕੀਤਾ ਤੇ ਪੂਰੀ ਜ਼ਿੰਦਗੀ ਇੱਕ ਦੇ ਨਾਵੇ ਲਗਾ ਦਿੱਤੀ ….ਮੇਰੇ ਪਿਤਾ ਨਾਲ ਕੀਤਾ ਵਾਅਦਾ ਤੁਸੀਂ ਪੂਰੀ ਜ਼ਿੰਦਗੀ ਨਿਭਾਇਆ ਤੇ ਦੁਬਾਰਾ ਵਿਆਹ ਨਹੀਂ ਕਰਵਾਇਆ ….ਮੈਂ ਤੁਹਾਨੂੰ ਦਿਲੋ ਸਲਾਮ ਕਰਦੀ ਹਾਂ ਮਾਂ ਹੈਪੀ ਬਰਥ ਡੇਅ ਮਾਂ’ । ਮਾਂ ਦੇ ਜਨਮ ਦਿਨ ਤੇ ਸੋਨੀਆ ਮਾਨ ਵੱਲੋਂ ਪਾਈ ਪੋਸਟ ਬਹੁਤ ਹੀ ਭਾਵੁਕ ਹੈ । ਉਹਨਾਂ ਦੀ ਇਸ ਪੋਸਟ ਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ ।

https://www.instagram.com/p/CDsqg5ynE-O/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network