ਟੀਵੀ ਦੀ ਮਸ਼ਹੂਰ ਅਦਾਕਾਰਾ ਦੀ ਪ੍ਰੀ ਵੈਡਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ

written by Shaminder | December 12, 2019

ਕਸੌਟੀ ਜ਼ਿੰਦਗੀ ਦੀ ਅਦਾਕਾਰਾ ਸੋਨਯਾ ਅਯੋਧਿਆ ਜਲਦ ਹੀ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਜਾ ਰਹੀ ਹੈ ।ਉਹ ਆਪਣੇ ਬੁਆਏ ਫ੍ਰੈਂਡ ਹਰਸ਼ ਸਿਮੋਰ ਨਾਲ ਵਿਆਹ ਕਰਵਾਉਣ ਜਾ ਰਹੀ ਹੈ । ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਜੈਪੁਰ 'ਚ ਇਹ ਵਿਆਹ ਪੂਰੇ ਰਿਵਾਇਤੀ ਤਰੀਕੇ ਨਾਲ ਹੋਵੇਗਾ।ਅਦਾਕਾਰਾ ਦੇ ਪ੍ਰੀ ਵੈਡਿੰਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।

ਹੋਰ ਵੇਖੋ:ਪੀਟੀਸੀ ਸ਼ੋਅਕੇਸ ਦੇ ਇਸ ਐਪੀਸੋਡ ‘ਚ ਮਿਲੋ ਫ਼ਿਲਮ ‘ਮਰਦਾਨੀ-2’ ਦੀ ਅਦਾਕਾਰਾ ਰਾਣੀ ਮੁਖਰਜੀ ਨੂੰ

https://www.instagram.com/p/B57__xVgbK6/

ਮਹਿੰਦੀ ਲਈ ਸੋਨਯਾ ਨੇ ਪੀਚ ਕਲਰ ਅਤੇ ਸਕਾਈ ਬਲੁ ਰੰਗ ਦੇ ਲਹਿੰਗੇ ਦਾ ਇਸਤੇਮਾਲ ਕੀਤਾ ।ਜਿਸ 'ਚ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ ।ਸੋਨਯਾ ਦੇ ਕੋ ਸਟਾਰ ਹਰਸ਼ ਰਾਜਪੂਤ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੇ ਹਨ ।

https://www.instagram.com/p/B570mM5g9wB/

ਹਰਸ਼ ਅਤੇ ਸੋਨਯਾ ਟੀਵੀ ਸੀਰੀਅਲ 'ਚ ਨਜ਼ਰ ਆਏ ਸਨ । ਜਿਸ 'ਚ ਸੋਨਯਾ ਨੇ ਇੱਕ ਵੈਂਪ ਦਾ ਕਿਰਦਾਰ ਨਿਭਾਇਆ ਸੀ ।ਸ਼ੋਅ 'ਚ ਉਨ੍ਹਾਂ ਦੇ ਨੈਗੇਟਿਵ ਰੋਲ ਦੀ ਕਾਫੀ ਸ਼ਲਾਘਾ ਹੋਈ ਸੀ ।

https://www.instagram.com/p/B577m2hHqS-/

ਸੋਨਯਾ ਦੇ ਬੁਆਏ ਫ੍ਰੈਂਡ ਦੇ ਨਾਲ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤਾਂ ਕੁਝ ਸਮੇਂ ਪਹਿਲਾਂ ਉਹ ਕੋਈ ਸ਼ੂਟਿੰਗ ਕਰ ਰਹੀ ਸੀ,ਇਸੇ ਦੌਰਾਨ ਇੱਕ ਵਿਅਕਤੀ ਸੋਨਯਾ ਨੂੰ ਪ੍ਰੌਪ ਫੜਨ 'ਚ ਮਦਦ ਕਰ ਰਿਹਾ ਸੀ ਅਤੇ ਸੋਨਯਾ ਨੇ ਉਸ ਨੂੰ ਸਪਾਟ ਬੁਆਏ ਸਮਝ ਲਿਆ ਸੀ ।ਪਰ ਬਾਅਦ 'ਚ ਉਸ ਨੂੰ ਪਤਾ ਲੱਗਿਆ ਕਿ ਉਹ ਆਪਣੇ ਇੱਕ ਦੋਸਤ ਦੀ ਮਦਦ ਕਰ ਰਹੇ ਸਨ ਜੋ ਕਿ ਇਸ ਪ੍ਰੋਜੈਕਟ ਦੇ ਨਾਲ ਜੁੜੇ ਹੋਏ ਸਨ ।

You may also like