ਅਦਾਕਾਰਾ ਸੁੱਖੀ ਪਵਾਰ ਨੂੰ ਆਪਣੇ ਪਤੀ ‘ਤੇ ਆਇਆ ਗੁੱਸਾ, ਵੀਡੀਓ ਹੋ ਰਿਹਾ ਵਾਇਰਲ

written by Shaminder | July 01, 2021

ਸੁੱਖੀ ਪਵਾਰ ਉਰਫ ਮੰਨਤ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸੁੱਖੀ ਪਵਾਰ ਆਪਣੇ ਪਤੀ ਦਕਸ਼ਅਜੀਤ ਸਿੰਘ ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਅਦਾਕਾਰਾ ਦਾ ਪਤੀ ਕਹਿ ਰਿਹਾ ਹੈ ਕਿ ਉਸ ਨੇ ਆਪਣਾ ਸਭ ਕੁਝ ਉਸ ਦੇ ਨਾਮ ਕਰਵਾ ਦਿੱਤਾ ਹੈ ।

Sukhi Pawar Image From Instagram

ਹੋਰ ਪੜ੍ਹੋ : ਪਤੀ ਦੀ ਮੌਤ ਕਰਕੇ ਟੁੱਟ ਗਈ ਹੈ ਮੰਦਿਰਾ ਬੇਦੀ, ਖੁਦ ਚੁੱਕੀ ਰਾਜ ਕੌਸ਼ਲ ਦੀ ਅਰਥੀ 

Sukhi Image From Instagram

ਜਿਸ ‘ਤੇ ਅਦਾਕਾਰਾ ਭੜਕ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਆਪਣੀ ਵਿੱਲ ਮੇਰੇ ਨਾਂਅ ਕਰਵਾਉਣ ਦੀ ਕੋਈ ਲੋੜ ਨਹੀਂ ਹੈ । ਮੈਂ ਸਾਰੀ ਉਮਰ ਕਿਵੇਂ ਸਾਰਿਆਂ ਦੇ ਕਰਜ਼ੇ ਲਾਉਂਦੀ ਫਿਰਾਂਗੀ ।ਵਕੀਲ ਨੂੰ ਫੋਨ ਲਗਾਓ ਅਤੇ ਇਹ ਵਿਲ ਕੈਂਸਲ ਕਰਵਾਓ’।

Sukhi pawar Image From Instagram

ਅਦਾਕਾਰਾ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ਅਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਰਹੇ ਹਨ । ਅਦਾਕਾਰਾ ਸੁੱਖੀ ਪਵਾਰ ਦੀ ਗੱਲ ਕਰੀਏ ਤਾਂ ਉਹ ਕਈ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ । ਇਸ ਦੇ ਨਾਲ ਹੀ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੀ ਹੈ ।

You may also like