ਪਹਿਲੀ ਵਾਰ ਜਨਤਕ ਤੌਰ 'ਤੇ ਧੀ ਈਵਾ ਨਾਲ ਨਜ਼ਰ ਆਈ ਪਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ,ਵੀਡੀਓ ਵਾਇਰਲ

Written by  Shaminder   |  February 10th 2020 12:44 PM  |  Updated: February 10th 2020 12:44 PM

ਪਹਿਲੀ ਵਾਰ ਜਨਤਕ ਤੌਰ 'ਤੇ ਧੀ ਈਵਾ ਨਾਲ ਨਜ਼ਰ ਆਈ ਪਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ,ਵੀਡੀਓ ਵਾਇਰਲ

ਅਦਾਕਾਰਾ ਸੁਰਵੀਨ ਚਾਵਲਾ ਦਾ ਆਪਣੀ ਧੀ ਨਾਲ ਵੀਡੀਓ ਸਾਹਮਣੇ ਆਇਆ ਹੈ । ਇਹ ਪਹਿਲਾ ਮੌਕਾ ਹੈ ਜਦੋਂ ਉਹ ਜਨਤਕ ਤੌਰ 'ਤੇ ਆਪਣੀ ਬੇਟੀ ਦੇ ਨਾਲ ਨਜ਼ਰ ਆਈ ਹੈ ।ਦੱਸ ਦਈਏ ਕਿ ਉਹ ਸ਼ਰਦ ਕੇਲਕਰ ਦੀ ਧੀ ਦੇ ਜਨਮ ਦਿਨ ਦੇ ਮੌਕੇ 'ਤੇ ਆਏ ਸਨ । ਦੱਸ ਦਈਏ ਕਿ ਉਨ੍ਹਾਂ ਨੇ ਬੀਤੇ ਸਾਲ ਅਪ੍ਰੈਲ 'ਚ ਧੀ ਨੂੰ ਜਨਮ ਦਿੱਤਾ ਸੀ,ਜਿਸ ਦਾ ਨਾਂਅ ਈਵਾ ਰੱਖਿਆ ਗਿਆ ਸੀ ।

ਹੋਰ ਵੇਖੋ:ਪੀਟੀਸੀ ਪੰਜਾਬੀ ਗੋਲਡ ‘ਤੇ ਅੱਜ ਸ਼ਾਮ ਵੇਖੋ ਐਕਸ਼ਨ,ਥ੍ਰਿਲਰ ਅਤੇ ਰੋਮਾਂਸ ਨਾਲ ਭਰਪੂਰ ਜਿੰਮੀ ਸ਼ੇਰਗਿੱਲ ਅਤੇ ਸੁਰਵੀਨ ਚਾਵਲਾ ਦੀ ਫ਼ਿਲਮ ‘ਹੀਰੋ ਨਾਮ ਯਾਦ ਰੱਖੀਂ’

https://www.instagram.com/p/B8UoSmVjOaE/

ਉਨ੍ਹਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਜਨਤਕ ਤੌਰ 'ਤੇ ਆਪਣੀ ਧੀ ਨਾਲ ਸਾਹਮਣੇ ਨਹੀਂ ਸਨ ਆਏ ।ਉਹ ਅਕਸਰ ਆਪਣੀ ਧੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ਪਰ ਇਨ੍ਹਾਂ ਤਸਵੀਰਾਂ 'ਚ ਜ਼ਿਆਦਾਤਰ ਤਸਵੀਰਾਂ ਉਨ੍ਹਾਂ ਦੀ ਬੱਚੀ ਦੇ ਪੈਰਾਂ ਅਤੇ ਬੈਕ ਤੋਂ ਲਈਆਂ ਗਈਆਂ ਸਨ ।

https://www.instagram.com/p/BwcWTqgndtU/

ਸੁਰਵੀਨ ਨੇ 2015 'ਚ ਇਟਲੀ 'ਚ ਅਕਸ਼ੇ ਠੱਕਰ ਨਾਂਅ ਦੇ ਸ਼ਖਸ ਨਾਲ ਵਿਆਹ ਕਰਵਾਇਆ ਸੀ । ਸੁਰਵੀਨ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ,ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਹੈ । ਇਸ ਦੇ ਨਾਲ ਹੀ ਉਹ ਹੁਣ ਇੱਕ ਵੈੱਬ ਸੀਰੀਜ਼ 'ਚ ਨਜ਼ਰ ਆ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network