ਦੇਸ਼ ‘ਚ ਕੋਰੋਨਾ ਦੇ ਵੱਧ ਰਹੇ ਕੇਸਾਂ ‘ਤੇ ਅਦਾਕਾਰਾ ਸੁਸ਼ਮਿਤਾ ਸੇਨ ਨੇ ਜਤਾਈ ਚਿੰਤਾ, ਭਾਵੁਕ ਪੋਸਟ ਕੀਤੀ ਸਾਂਝੀ

written by Shaminder | May 04, 2021 11:05am

ਦੇਸ਼ ‘ਚ ਕੋਰੋਨਾ ਵਾਇਰਸ ਦੇ ਨਾਲ ਹੋਣ ਵਾਲੀਆਂ ਮੌਤਾਂ ‘ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ । ਇਸ ਵਾਇਰਸ ਦੇ ਨਾਲ ਜਿੱਥੇ ਆਮ ਲੋਕ ਵੱਡੀ ਗਿਣਤੀ ‘ਚ ਮਰ ਚੁੱਕੇ ਹਨ, ਉੱਥੇ ਹੀ ਕਈ ਸੈਲੀਬ੍ਰੇਟੀਜ਼ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ ।  ਦੇਸ਼ ‘ਚ ਇਸ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ਤੋਂ ਹਰ ਕੋਈ ਦੁਖੀ ਹੈ ।

sushmita and rohman Image From Sushmita Sen's Instagram

ਹੋਰ ਪੜ੍ਹੋ : ਸੂਫੀ ਗਾਇਕ ਲਖਵਿੰਦਰ ਵਡਾਲੀ ਲੈ ਕੇ ਆ ਰਹੇ ਹਨ ਨਵਾਂ ਗੀਤ 

sushmita Image From Sushmita sen's Instagram

ਇਸ ਦੇ ਚੱਲਦੇ ਅਦਾਕਾਰਾ ਸੁਸ਼ਮਿਤਾ ਸੇਨ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਇਸ ਮਹਾਮਾਰੀ ਦੇ ਨਾਲ ਹੋਣ ਵਾਲੀਆਂ ਮੌਤਾਂ ‘ਤੇ ਚਿੰਤਾ ਜਤਾਈ ਹੈ । ਸੁਸ਼ਮਿਤਾ ਨੇ ਕਿਹਾ ਕਿ 'ਮੇਰਾ ਦਿਲ ਉਨ੍ਹਾਂ ਲਈ ਦੁਖਦਾ ਹੈ ਜੋ ਹਰੇਕ ਸਾਹ ਲਈ ਲੜ ਰਹੇ ਹਨ। ਅਸੀਂ ਆਪਣੇ ਅਜ਼ੀਜ਼ਾਂ ਦੀ ਮੌਤ 'ਤੇ ਸੋਗ ਕਰ ਰਹੇ ਹਾਂ। ਜ਼ਿੰਦਾ ਰਹਿਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

sushmita sen Image From sushmita sen's Instagram

ਸਾਰੇ ਕੋਵਿਡ ਵਾਰੀਅਰਜ਼ ਤੇ ਵਾਲੰਟੀਅਰ ਲਗਾਤਾਰ ਬੇਬਸੀ ਨਾਲ ਲੜ ਰਹੇ ਹਨ। ਇਹ ਦੇਖਣਾ ਵਧੀਆ ਲੱਗ ਰਿਹਾ ਹੈ ਜਦ ਸਭ ਧਰਮ ਤੇ ਜਗ੍ਹਾ ਦੇ ਲੋਕ ਬਿਨਾਂ ਕਿਸੇ ਸ਼ਰਤ ਦੇ ਇਸ ਮਹਾਂਮਾਰੀ 'ਚ ਮਦਦ ਲਈ ਅੱਗੇ ਆ ਰਹੇ ਹਨ

 

View this post on Instagram

 

A post shared by Sushmita Sen (@sushmitasen47)

ਸੁਸ਼ਮਿਤਾ ਸੇਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਉਹ ਅਕਸਰ ਆਪਣੇ ਬੁਆਏ ਫ੍ਰੈਂਡ ਰੋਹਮਾਨ ਸ਼ਾਲ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ ਅਤੇ ਉਸ ਦੇ ਨਾਲ ਅਕਸਰ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ ।ਦੱਸ ਦਈਏ ਕਿ ਆਕਸੀਜਨ ਦੀ ਕਮੀ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਹਸਪਤਾਲਾਂ ‘ਚ ਮਰੀਜ਼ਾਂ ਦੇ ਲਈ ਬੈੱਡ ਨਹੀਂ ਮਿਲ ਰਹੇ ਅਤੇ ਨਾਂ ਹੀ ਪੂਰੀਆਂ ਸਿਹਤ ਸਹੂਲਤਾਂ ।

 

 

 

You may also like