ਅਦਾਕਾਰਾ ਸੁਸ਼ਮਿਤਾ ਸੇਨ ਮਾਲਦੀਵ ‘ਚ ਧੀਆਂ ਦੇ ਨਾਲ ਮਨਾ ਰਹੀ ਹੈ ਛੁੱਟੀਆਂ, ਵੇਖੋ ਤਸਵੀਰਾਂ

written by Shaminder | August 09, 2022

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ (Sushmita Sen) ਬੀਤੇ ਦਿਨੀਂ ਉਸ ਵੇਲੇ ਚਰਚਾ ‘ਚ ਆਈ ਸੀ, ਜਦੋਂ ਉਸ ਨੇ ਲਲਿਤ ਮੋਦੀ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਆਪਣੀ ਰਿਲੇਸ਼ਨਸ਼ਿਪ ਬਾਰੇ ਖੁਲਾਸਾ ਕਰ ਦਿੱਤਾ ਸੀ । ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ । ਹੁਣ ਅਦਾਕਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ‘ਚ ਉਹ ਮਾਲਦੀਵ ‘ਚ ਇਨਜੁਆਏ ਕਰਦੀ ਹੋਈ ਨਜ਼ਰ ਆ ਰਹੀ ਹੈ ।

Sushmita sen image From Sushmita sen instagram

ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੇ ਨਾਲ ਰਿਲੇਸ਼ਨਸ਼ਿਪ ਤੋਂ ਬਾਅਦ ਲਲਿਤ ਮੋਦੀ ਨੇ ਬਦਲਿਆ ਆਪਣਾ ਇੰਸਟਾਗ੍ਰਾਮ ਬਾਇਓ, ਕਿਹਾ ਪਾਟਨਰ ਇਨ ਕ੍ਰਾਈਮ ਵੇਖੋ, ਦੋਹਾਂ ਦੀਆਂ ਰੋਮਾਂਟਿਕ ਤਸਵੀਰਾਂ

ਅਦਾਕਾਰਾ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸਮੁੰਦਰ ‘ਚ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਸ਼ਮਿਤਾ ਦੇ ਨਾਲ ਉਸ ਦੀਆਂ ਗੋਦ ਲਈਆਂ ਧੀਆਂ ਵੀ ਨਜ਼ਰ ਆ ਰਹੀਆਂ ਹਨ ।ਸੁਸ਼ਮਿਤਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ।

Sushmita sen image From Sushmita sen instagram

ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਹੋਈ ਵਿਆਹ ਤੋਂ ਪਰੇਸ਼ਾਨ,ਪਤੀ ਪਤਨੀ ਵਿਚਾਲੇ ਵਿਵਾਦ ਵਧਿਆ, ਕਿਹਾ ਮੈਨੂੰ ਅਤੇ ਮੇਰੀ ਧੀ ਨੂੰ…

'ਮੈਂ ਸਾਲ ਵਿੱਚ ਇੱਕ ਵਾਰ ਆਪਣੀਆਂ ਧੀਆਂ ਨਾਲ ਮਾਲਦੀਵ ਆਉਂਦੀ ਹਾਂ। ਇੱਥੇ ਮੈਂ ਸਨੌਰਕ ਕਰਦੀ ਹਾਂ, ਸਕੂਬਾ ਡਾਈਵ ਕਰਦੀ ਹਾਂ ਅਤੇ ਹਿੰਦ ਮਹਾਂਸਾਗਰ ਦੀ ਜਾਦੂਈ ਸ਼ਾਂਤੀ ਅਤੇ ਇਲਾਜ ਦਾ ਅਨੁਭਵ ਕਰਦੀ ਹਾਂ। ਇਸ ਵਾਰ ਮੇਰੇ ਪਿਤਾ ਨੇ ਸਾਡੇ ਨਾਲ ਜੁੜ ਕੇ ਇਸ ਨੂੰ ਬਹੁਤ ਖਾਸ ਬਣਾ ਦਿੱਤਾ ਹੈ'।

Sushmita sen, image from Sushmita sen instagram

ਸੁਸ਼ਮਿਤਾ ਸੇਨ ਨੇ ਇਸ ਤੋਂ ਇਲਾਵਾ ਅਦਾਕਾਰਾ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਹ ਸਮੁੰਦਰ ‘ਚ ਜਹਾਜ਼ ਤੋਂ ਛਾਲ ਮਾਰਦੀ ਹੋਈ ਨਜ਼ਰ ਆ ਰਹੀ ਹੈ । ਸੁਸ਼ਮਿਤਾ ਸੇਨ ਦੀਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਵੇਖ ਕੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ ।

 

View this post on Instagram

 

A post shared by Sushmita Sen (@sushmitasen47)

You may also like