ਅਦਾਕਾਰਾ ਸਵਰਾ ਭਾਸਕਰ ਵੀ ਕਿਸਾਨਾਂ ਦੇ ਸਮਰਥਨ ‘ਚ ਸਿੰਘੂ ਬਾਰਡਰ ‘ਤੇ ਪਹੁੰਚੀ, ਤਸਵੀਰਾਂ ਕੀਤੀਆਂ ਸਾਂਝੀਆਂ

Written by  Shaminder   |  December 19th 2020 01:42 PM  |  Updated: December 19th 2020 01:42 PM

ਅਦਾਕਾਰਾ ਸਵਰਾ ਭਾਸਕਰ ਵੀ ਕਿਸਾਨਾਂ ਦੇ ਸਮਰਥਨ ‘ਚ ਸਿੰਘੂ ਬਾਰਡਰ ‘ਤੇ ਪਹੁੰਚੀ, ਤਸਵੀਰਾਂ ਕੀਤੀਆਂ ਸਾਂਝੀਆਂ

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ‘ਚ ਜਾਰੀ ਹੈ । ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ ਦੇ ਇਸ ਧਰਨੇ ਪ੍ਰਦਰਸ਼ਨ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦਾ ਵੀ ਪੂਰਾ ਸਾਥ ਮਿਲ ਰਿਹਾ ਹੈ । ਉੱਥੇ ਹੀ ਬਾਲੀਵੁੱਡ ਦੇ ਕੁਝ ਸਿਤਾਰੇ ਵੀ ਕਿਸਾਨਾਂ ਦੇ ਸਮਰਥਨ ‘ਚ ਅੱਗੇ ਆਏ ਹਨ । ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਵੀ ਸਿੰਘੂ ਬਾਰਡਰ ਤੇ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਣ ਲਈ ਪਹੁੰਚੀ ।

swara react on Farmer Lathicharge

ਕਿਸਾਨਾਂ ਦੇ ਵਿੱਚ ਬੈਠ ਕੇ ਅਦਾਕਾਰਾ ਨੇ ਕਿਸਾਨਾਂ ਦੀਆਂ ਗੱਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ । ਪਰ ਉਨ੍ਹਾਂ ਦੀ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਾ ਕੁਝ ਲੋਕਾਂ ਨੂੰ ਰਾਸ ਨਹੀਂ ਆਇਆ ਅਤੇ ਉਹ ਅਦਾਕਾਰਾ ਨੂੰ ਟਰੋਲ ਕਰਨ ਲੱਗ ਪਏ ।

ਹੋਰ ਪੜ੍ਹੋ : ਕਿਸਾਨਾਂ ‘ਤੇ ਪੁਲਿਸ ਦੇ ਜਵਾਨਾਂ ਵੱਲੋਂ ਲਾਠੀਚਾਰਜ ਕੀਤੇ ਜਾਣ ‘ਤੇ ਸਵਰਾ ਭਾਸਕਰ ਨੇ ਦਿੱਤਾ ਪ੍ਰਤੀਕਰਮ

swara

ਸਵਰਾ ਨੇ ਆਪਣੇ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਇੱਕ ਨਮਰਤਾ ਦੇਣ ਵਾਲਾ ਦਿਨ, ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਬਜ਼ੁਰਗਾਂ ਦਾ ਧੀਰਜ, ਸੰਕਲਪ ਅਤੇ ਦ੍ਰਿੜਤਾ ਦਿਖਾਉਣ ਲਈ’।

swara

ਸਵਰਾ ਦੇ ਇਸ ਕਦਮ ਦੀ ਜਿੱਥੇ ਕੁਝ ਲੋਕਾਂ ਨੇ ਤਾਰੀਫ ਕੀਤੀ ਅਤੇ ਕੁਝ ਨੇ ਇਸ ‘ਤੇ ਸਵਾਲ ਖੜੇ ਕੀਤੇ।

https://twitter.com/ReallySwara/status/1339592914582663176

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network