ਅਦਾਕਾਰਾ ਤਾਪਸੀ ਪਨੂੰ ਨੇ ਫ਼ਿਲਮ 'ਸਾਂਡ ਕੀ ਆਂਖ' ਰਿਲੀਜ਼ ਹੋਣ ਤੋਂ ਬਾਅਦ ਮਾਪਿਆਂ ਨਾਲ ਸਿੱਧੀ ਵਿਨਾਇਕ ਮੰਦਰ 'ਚ ਟੇਕਿਆ ਮੱਥਾ
ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਦੀ ਫ਼ਿਲਮ 'ਸਾਂਡ ਕੀ ਆਂਖ' ਰਿਲੀਜ਼ ਹੋ ਚੁੱਕੀ ਹੈ । ਇਸ ਫ਼ਿਲਮ 'ਚ ਉਨ੍ਹਾਂ ਨੇ ਬਜ਼ੁਰਗ ਮਹਿਲਾ ਦਾ ਕਿਰਦਾਰ ਨਿਭਾਇਆ ਹੈ ਅਤੇ ਆਪਣੇ ਇਸ ਕਿਰਦਾਰ ਕਾਰਨ ਉਹ ਕਾਫੀ ਸੁਰਖ਼ੀਆਂ ਵੀ ਵਟੋਰ ਰਹੀ ਹੈ । ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਤਾਪਸੀ ਪਨੂੰ ਆਪਣੇ ਮਾਪਿਆਂ ਦੇ ਨਾਲ ਸਿੱਧੀ ਵਿਨਾਇਕ ਮੰਦਰ 'ਚ ਪਹੁੰਚੀ।
ਹੋਰ ਵੇਖੋ: ਪੰਜਾਬੀ ਦੀ ਇਸ ਲੇਖਿਕਾ ਦੇ ਅਵਤਾਰ ਵਿੱਚ ਨਜ਼ਰ ਆਵੇਗੀ ਤਾਪਸੀ ਪਨੂੰ, ਤਸਵੀਰਾਂ ਕੀਤੀਆਂ ਸਾਂਝੀਆਂ
https://www.instagram.com/p/B4C-YMdnN2j/
ਜਿੱਥੇ ਉਨ੍ਹਾਂ ਨੇ ਆਪਣੇ ਮਾਤਾ ਪਿਤਾ ਦੇ ਨਾਲ ਮੱਥਾ ਟੇਕਿਆ । ਇਸ ਮੌਕੇ ਤਾਪਸੀ ਨਾਲ ਤਸਵੀਰਾਂ ਖਿਚਵਾਉਣ ਲਈ ਉੱਥੇ ਤਾਇਨਾਤ ਸੁਰੱਖਿਆ ਕਰਮੀ ਵੀ ਉਤਸ਼ਾਹਿਤ ਨਜ਼ਰ ਆਏ ।
ਸੋਸ਼ਲ ਮੀਡੀਆ 'ਤੇ ਤਾਪਸੀ ਪਨੂੰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਆਪਣੇ ਮਾਪਿਆਂ ਨਾਲ ਨਜ਼ਰ ਆ ਰਹੀ ਹੈ ਅਤੇ ਉਸ ਨੂੰ ਫੋਟੋਗ੍ਰਾਫਰਸ ਨੇ ਘੇਰਿਆ ਹੋਇਆ ਹੈ ।
ਤਾਪਸੀ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ ।