Advertisment

ਅਦਾਕਾਰਾ ਤਮੰਨਾ ਭਾਟੀਆ ਦੇ ਮਾਤਾ ਪਿਤਾ ਕੋਰੋਨਾ ਵਾਇਰਸ ਪਾਜ਼ੀਟਿਵ, ਅਦਾਕਾਰਾ ਨੇ ਕਿਹਾ ਤੁਹਾਡੀਆਂ ਦੁਆਵਾਂ ਅਤੇ ਪਿਆਰ ਦੀ ਜ਼ਰੂਰਤ

author-image
By Shaminder
New Update
ਅਦਾਕਾਰਾ ਤਮੰਨਾ ਭਾਟੀਆ ਦੇ ਮਾਤਾ ਪਿਤਾ ਕੋਰੋਨਾ ਵਾਇਰਸ ਪਾਜ਼ੀਟਿਵ, ਅਦਾਕਾਰਾ ਨੇ ਕਿਹਾ ਤੁਹਾਡੀਆਂ ਦੁਆਵਾਂ ਅਤੇ ਪਿਆਰ ਦੀ ਜ਼ਰੂਰਤ
Advertisment
ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ‘ਚ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੇ ਨਾਲ ਵੱਡੀ ਗਿਣਤੀ ‘ਚ ਲੋਕ ਪੀੜਤ ਹਨ ਅਤੇ ਇਸ ਬਿਮਾਰੀ ਦੇ ਨਾਲ ਜੂਝ ਰਹੇ ਹਨ । ਕਈ ਸੈਲੀਬ੍ਰੇਟੀਜ਼ ਵੀ ਇਸ ਦੀ ਲਪੇਟ ‘ਚ ਆ ਚੁੱਕੇ ਹਨ । ਪਹਿਲਾਂ ਬੱਚਨ ਪਰਿਵਾਰ, ਰੇਖਾ ਦਾ ਸਟਾਫ ਅਤੇ ਹੋਰ ਕਈ ਅਦਾਕਾਰਾਂ ਦੇ ਘਰ ਇਸ ਵਾਇਰਸ ਨੇ ਦਸਤਕ ਦਿੱਤੀ ਸੀ ਅਤੇ ਹੁਣ ਅਦਾਕਾਰਾ ਤਮੰਨਾ ਭਾਟੀਆ ਦੇ ਮਾਪਿਆਂ ਨੂੰ ਇਸ ਵਾਇਰਸ ਨੇ ਆਪਣੀ ਲਪੇਟ ‘ਚ ਲੈ ਲਿਆ ਹੈ । https://www.instagram.com/p/CEWMw01pGKO/ ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ । ਉਨ੍ਹਾਂ ਨੇ ਇੱਕ ਨੋਟ ਲਿਖਿਆ ਹੈ।ਉਨ੍ਹਾਂ ਨੇ ਲਿਖਿਆ, 'ਮੇਰੇ ਮਾਤਾ-ਪਿਤਾ 'ਚ ਹਫ਼ਤਾ ਪਹਿਲਾਂ ਕੋਰੋਨਾ ਦੇ ਲੱਛਣ ਨਜ਼ਰ ਆ ਰਹੇ ਸਨ। ਚੌਕਸੀ ਵਰਤਦਿਆਂ ਅਸੀਂ ਛੇਤੀ ਟੈਸਟ ਕਰਵਾਏ। ਮੰਦੇਭਾਗੀਂ ਮੇਰੇ ਮਾਂ-ਬਾਪ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਸਬੰਧਤ ਵਿਭਾਗ ਨੂੰ ਦੱਸ ਦਿੱਤਾ ਗਿਆ ਹੈ। https://www.instagram.com/p/CD4M-DKJKSE/ ਅਸੀਂ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ। ਮੇਰੇ ਸਮੇਤ ਪਰਿਵਾਰ ਦੇ ਬਾਕੀ ਮੈਂਬਰ ਤੇ ਸਟਾਫ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਭਗਵਾਨ ਦੀ ਕਿਰਪਾ ਨਾਲ ਮਾਤਾ-ਪਿਤਾ ਅਜੇ ਠੀਕ ਹਨ। ਤੁਹਾਡਾ ਸਾਰਿਆਂ ਦਾ ਦਾ ਪਿਆਰ ਤੇ ਅਸ਼ੀਰਵਾਦ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਸਿਹਤਮੰਦ ਹੋਣ 'ਚ ਮਦਦ ਕਰੇਗਾ। https://www.instagram.com/p/CDLmJOfpnYm/ ਕਈ ਕਲਾਕਾਰ ਤਮੰਨਾ ਦੇ ਮਾਤਾ-ਪਿਤਾ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment