ਅਦਾਕਾਰਾ ਉਪਾਸਨਾ ਸਿੰਘ ਨੇ ਆਪਣੇ ਜਨਮ ਦਿਨ ’ਤੇ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਵੀਡੀਓ ਕੀਤੀ ਸਾਂਝੀ

written by Rupinder Kaler | June 29, 2021

ਅਦਾਕਾਰਾ ਉਪਾਸਨਾ ਸਿੰਘ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ । ਜਿਸ ਨੂੰ ਲੈ ਕੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ । ਜਿਸ ਤੇ ਲੋਕ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਉਹਨਾਂ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਪਾਸਨਾ ਸਿੰਘ ਨੇ ਸਾਲ 1986 ਵਿੱਚ ਫਿਲਮ ‘ਬਾਬੂਲ’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।

Upasna Singh Pic Courtesy: Instagram

ਹੋਰ ਪੜ੍ਹੋ :

ਗੱਗੂ ਗਿੱਲ, ਨਿਰਮਲ ਰਿਸ਼ੀ ਤੇ ਹੋਰ ਕਈ ਕਲਾਕਾਰਾਂ ਨੇ ਦਰਸ਼ਨ ਔਲਖ ਦੇ ਗੀਤ ‘ਸਤਲੁਜ ਦਾ ਪਾਣੀ’ ਦੀ ਕੀਤੀ ਤਾਰੀਫ

Upasna Pic Courtesy: Instagram

 

ਉਹਨਾਂ ਨੇ ਹੁਣ ਤੱਕ ਲਗਭਗ 75 ਫਿਲਮਾਂ ਵਿੱਚ ਕੰਮ ਕੀਤਾ ਹੈ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ਵਿੱਚ ਰਾਜਸਥਾਨੀ ਫਿਲਮ ਨਾਲ ਕੀਤੀ ਸੀ। ਫਿਲਮ ਵੱਡੀ ਹਿੱਟ ਸਾਬਤ ਹੋਈ। ਉਪਾਸਨਾ ਨੇ ਕਈ ਖੇਤਰੀ ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ ।

Pic Courtesy: Instagram

ਫ਼ਿਲਮ ‘ਮੈਂ ਪ੍ਰੇਮ ਕੀ ਦੀਵਾਨੀ ਹੂੰ, ‘ਮੁਝਸੇ ਸ਼ਾਦੀ ਕਰੋਗੀ’, ‘ਜੁਦਾਈ’ ਵਰਗੀਆਂ ਫਿਲਮਾਂ ‘ਚ ਕਿਰਦਾਰ ਨਿਭਾਏ ਉਹਨਾਂ ਦੇ ਕਿਰਦਾਰਾਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਉਹਨਾਂ ਨੇ ਕਈ ਟੀ ਵੀ ਸੀਰੀਅਲ ਵਿੱਚ ਵੀ ਕੰਮ ਕੀਤਾ, ਪਰ ਉਨ੍ਹਾਂ ਨੂੰ ‘ਕਾਮੇਡੀ ਨਾਈਟਸ ਵਿਦ ਕਪਿਲ’ ਤੋਂ ਸਭ ਤੋਂ ਵੱਧ ਪ੍ਰਸਿੱਧੀ ਮਿਲੀ। ਇਸ ਸ਼ੋਅ ਵਿੱਚ ਉਹ ਪਿੰਕੀ ਭੂਆ ਦਾ ਰੋਲ ਅਦਾ ਕਰ ਰਹੀ ਹੈ।

 

View this post on Instagram

 

A post shared by Upasana Singh (@upasnasinghofficial)

ਉਪਾਸਨਾ ਸਿੰਘ ਦਾ ਵਿਆਹ ਟੀਵੀ ਸੀਰੀਅਲ ‘ਸਾਥ ਨਿਭਾਣਾ ਸਾਥੀਆ’ ਦੇ ਅਭਿਨੇਤਾ ਨੀਰਜ ਭਾਰਦਵਾਜ ਨਾਲ ਹੋਇਆ ਹੈ। ਹੁਸ਼ਿਆਰਪੁਰ ਪੰਜਾਬ ਦੀ ਰਹਿਣ ਵਾਲੀ ਉਪਾਸਨਾ ਨੇ ਅਭਿਨੇਤਾ ਨੀਰਜ ਭਾਰਦਵਾਜ ਨਾਲ ਟੀ ਵੀ ਸੀਰੀਅਲ ‘ਏ ਦਿਲ-ਏ-ਨਦਾਨ’ ਚ ਕੰਮ ਕੀਤਾ। ਇਸ ਸਮੇਂ ਦੌਰਾਨ ਦੋਵਾਂ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਿਆਹ ਕਰਨ ਦਾ ਫੈਸਲਾ ਕੀਤਾ। ਦੋਵਾਂ ਦਾ ਵਿਆਹ ਸਾਲ 2009 ਵਿੱਚ ਹੋਇਆ ਸੀ।

0 Comments
0

You may also like