ਅਦਾਕਾਰਾ ਊਰਵਸ਼ੀ ਰੌਤੇਲਾ ਅਤੇ ਜੈਸਮੀਨ ਭਸੀਨ ਨੇ ਰੱਖੜੀ ‘ਤੇ ਭਰਾਵਾਂ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

written by Shaminder | August 23, 2021

ਰੱਖੜੀ (RakshaBandhan) ਦਾ ਤਿਉਹਾਰ ਬੀਤੇ ਦਿਨ ਦੇਸ਼ ਭਰ ‘ਚ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ । ਇਸ ਮੌਕੇ ਬਾਲੀਵੁੱਡ ਹੀਰੋਇਨਾਂ ਨੇ ਵੀ ਆਪੋ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ ਕੇ ਉਨ੍ਹਾਂ ਦੀ ਲੰਮੀ ਉਮਰ ਦੇ ਲਈ ਦੁਆ ਕੀਤੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੁਬ ਵਾਇਰਲ ਹੋ ਰਹੀਆਂ ਹਨ । ਅਦਾਕਾਰਾ ਊਰਵਸ਼ੀ ਰੌਤੇਲਾ (Urvashi Rautela )ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰੱਖੜੀ ਦੇ ਤਿਉਹਾਰ ਦੇ ਮੌਕੇ ਆਪਣੇ ਭਰਾ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Urvashi -min Image From Instagram

ਹੋਰ ਪੜ੍ਹੋ : ਅਨਿਲ ਕਪੂਰ ਦੀ ਬੇਟੀ ਰੀਆ ਕਪੂਰ ਦੇ ਵਿਆਹ ਦਾ ਕਾਰਡ ਵਾਇਰਲ, ਕਾਰਡ ਵਿੱਚ ਦੱਸਿਆ ਵਿਆਹ ਵਿੱਚ ਨਾ ਬੁਲਾਉਣ ਦਾ ਕਾਰਨ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਤੁਸੀਂ ਮੇਰੇ ਲਈ ਹਮੇਸ਼ਾ ਰਹੋਗੇ ਯਸ਼ਰਾਜ ਰੌਤੇਲਾ ਅਤੇ ਮੈਂ ਵੀ ਤੁਹਾਡੇ ਲਈ ਹਮੇਸ਼ਾ ਰਹਾਂਗੀ । ਤੁਹਾਨੂੰ ਸਭ ਨੂੰ ਹੈਪੀ ਰਕਸ਼ਾ ਬੰਧਨ। ਹਰ ਬੀਤਦੇ ਸਾਲ ਦੇ ਨਾਲ ਨਾਲ ਸਾਰੇ ਭੈਣ ਭਰਾਵਾਂ ਦੇ ਵਿੱਚ ਬਾਂਡਿੰਗ ਮਜ਼ਬੂਤ ਬਣੇ’।

Jasmin witjh brother-min Image From Instagram

ਊਰਵਸ਼ੀ ਰੌਤੇਲਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਲੋਕ ਲਗਾਤਾਰ ਕਮੈਂਟਸ ਕਰ ਰਹੇ ਹਨ ਅਤੇ ਆਪੋ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਇਸ ਤੋਂ ਇਲਾਵਾ ਅਦਾਕਾਰਾ ਜੈਸਮੀਨ ਭਸੀਨ ਨੇ ਵੀ ਜੈਪੁਰ ‘ਚ ਆਪਣੇ ਭਰਾ ਨੂੰ ਰੱਖੜੀ ਬੰਨੀ ਅਤੇ ਉਸ ਦੀ ਲੰਮੀ ਉਮਰ ਦੇ ਲਈ ਅਰਦਾਸ ਕੀਤੀ ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਭਰਾ ਨੂੰ ਰੱਖੜੀ ਬੰਨਦੀ ਹੋਈ ਨਜ਼ਰ ਆ ਰਹੀ ਹੈ ।ਇਨ੍ਹਾਂ ਤਸਵੀਰਾਂ ‘ਚ ਅਦਾਕਾਰਾ ਦੇ ਭਰਾ ਤੋਂ ਇਲਾਵਾ ਉਨ੍ਹਾਂ ਦੇ ਹੋਰ ਪਰਿਵਾਰਿਕ ਮੈਂਬਰ ਵੀ ਨਜ਼ਰ ਆ ਰਹੇ ਹਨ ।

 

0 Comments
0

You may also like