ਅਦਾਕਾਰਾ ਉਰਵਸ਼ੀ ਰੌਤੇਲਾ ਨੇ ਕੀਤਾ ਕਿਸਾਨਾਂ ਦਾ ਸਮਰਥਨ, ਕਿਹਾ ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ

written by Shaminder | February 09, 2021

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ । ਇਸ ਧਰਨੇ ਪ੍ਰਦਰਸ਼ਨ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰੇ ਆਪਣਾ ਪੂਰਾ ਸਮਰਥਨ ਦੇ ਰਹੇ ਹਨ । ਪਿਛਲੇ ਕਈ ਦਿਨਾਂ ਤੋਂ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਇਸ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਹਨ ।ਉੱਥੇ ਹੀ ਧਰਨੇ ਨੂੰ ਬਾਲੀਵੁੱਡ ਦੇ ਕਈ ਸਿਤਾਰੇ ਵੀ ਆਪਣਾ ਸਮਰਥਨ ਦੇ ਰਹੇ ਹਨ । ਅਦਾਕਾਰਾ ਉਰਵਸ਼ੀ ਰੌਤੇਲਾ ਜੋ ਕਿ ਏਨੀਂ ਦਿਨੀਂ ਸ਼ਿਮਲਾ ‘ਚ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਲਈ ਗਈ ਹੋਈ ਹੈ । farmer   ਉਨ੍ਹਾਂ ਨੇ ਆਪਣੇ ਟਵਿੱਟਰ ‘ਤੇ ਕਿਸਾਨਾਂ ਦੇ ਹੱਕ ‘ਚ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਕਿਸਾਨਾਂ ਨੂੰ ਦੇਸ਼ ਦੀ ਰੀੜ ਦੀ ਹੱਡੀ ਦੱਸਿਆ ਹੈ ਅਤੇ ਉਨ੍ਹਾਂ ਵੱਲੋਂ ਆਪਣੇ ਹੱਕਾਂ ਲਈ ਲੜੀ ਜਾਣ ਵਾਲੀ ਲੜਾਈ ਦਾ ਸਮਰਥਨ ਕੀਤਾ ਹੈ । ਹੋਰ ਪੜ੍ਹੋ : ਅਦਾਕਾਰ ਮਾਨਵ ਵਿੱਜ ਨੇ ਕਿਸਾਨਾਂ ਦੇ ਸਮਰਥਨ ‘ਚ ਪਾਈ ਪੋਸਟ
Urvashi_Rautela ਬਾਲੀਵੁੱਡ ਅਦਾਕਾਰ ਉਰਵਸ਼ੀ ਰੌਤੇਲਾ ਅੱਜਕੱਲ੍ਹ ਸ਼ਿਮਲਾ ਪਹੁੰਚੀ ਹੋਈ ਹੈ। ਉਰਵਸ਼ੀ ਆਪਣੇ ਪਰਿਵਾਰ ਸਣੇ ਸ਼ਿਮਲਾ ਛੁੱਟੀਆਂ ਮਨਾਉਣ ਲਈ ਆਈ ਹੈ। ਰੌਤੇਲਾ ਨੇ ਸ਼ਿਮਲਾ ਦੇ ਮੌਸਮ ਦੀ ਤਰੀਫ ਕਰਨ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਸਰਮਥਨ ਦਿੱਤਾ। delhi farmer protest ਕਿਸਾਨ ਅੰਦੋਲਨ ਦੇ ਹੱਕ 'ਚ ਬੋਲਦਿਆਂ ਉਰਵਸ਼ੀ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹਨ। ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ। ਜਲਦ ਤੋਂ ਜਲਦ ਇਸ ਦਾ ਹੱਲ ਨਿਕਲਣਾ ਚਾਹੀਦਾ ਹੈ। https://twitter.com/WilfredQuadros/status/1358917792464998401

0 Comments
0

You may also like