ਅਦਾਕਾਰਾ ਊਰਵਸ਼ੀ ਰੌਤੇਲਾ ‘ਤੇ ਇੱਕ ਸ਼ਖਸ ਨੇ ਕੀਤਾ ਹਮਲਾ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ

written by Shaminder | September 07, 2021

ਊਰਵਸ਼ੀ ਰੌਤੇਲਾ  (Urvashi Rautela ) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ (Video )  ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਇੱਕ ਸ਼ਖਸ ਦੇ ਨਾਲ ਲੜਦੀ ਹੋਈ ਨਜ਼ਰ ਆ ਰਹੀ ਹੈ । ਇਹ ਸ਼ਖਸ ਊਰਵਸ਼ੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ।

Urvashi Rautela Image From Instagram

ਹੋਰ ਪੜ੍ਹੋ : ਖਾਲਸਾ ਏਡ ਵੱਲੋਂ ਅਫ਼ਗਾਨੀ ਵਿਦਿਆਰਥੀਆਂ ਨੂੰ ਵੰਡਿਆ ਜਾ ਰਿਹਾ ਰਾਸ਼ਨ, ਵੀਡੀਓ ਖਾਲਸਾ ਏਡ ਨੇ ਕੀਤਾ ਸਾਂਝਾ

ਪਰ ਅਦਾਕਾਰਾ ਮੁੱਕਿਆਂ ਅਤੇ ਕਿੱਕਾਂ ਨਾਲ ਉਸ ਨੂੰ ਕੁਝ ਪਲਾਂ ‘ਚ ਹੀ ਚਿੱਤ ਕਰ ਦਿੰਦੀ ਹੈ । ਅਦਾਕਾਰਾ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਊਰਵਸ਼ੀ ਰੌਤੇਲਾ ਆਪਣੀ ਬੋਲਡਨੈੱਸ ਕਰਕੇ ਹਮੇਸ਼ਾ ਚਰਚਾ ‘ਚ ਰਹਿੰਦੀ ਹੈ ।

ਅਦਾਕਾਰਾ ਦਾ ਇਹ ਵੀਡੀਓ ਕਿਸੇ ਐਕਸ਼ਨ ਫ਼ਿਲਮ ਦਾ ਦੱਸਿਆ ਜਾ ਰਿਹਾ ਹੈ ।ਜਿੱਥੇ ਜਿੱਥੇ ਕੌਮਾਂਤਰੀ ਪੱਧਰ ਦੇ ਕਈ ਪ੍ਰਾਜੈਕਟਸ ‘ਤੇ ਕੰਮ ਕਰ ਚੁੱਕੀ ਹੈ, ਉੱਥੇ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਉਹ ਦਿਖਾਈ ਦੇ ਚੁੱਕੀ ਹੈ ।

Urvashi , Image From Instagram

ਅਦਾਕਾਰਾ ਅਕਸਰ ਸਮਾਜ ਸੇਵਾ ਦੇ ਕੰਮ ਕਰਦੀ ਵੀ ਦਿਖਾਈ ਦਿੰਦੀ ਹੈ । ਲਾਕਡਾਊਨ ਦੌਰਾਨ ਵੀ ਉਹ ਕਈ ਥਾਵਾਂ ‘ਤੇ ਲੋੜਵੰਦ ਲੋਕਾਂ ਨੂੰ ਖਾਣੇ ਦੇ ਪੈਕੇਟ ਵੰਡਦੀ ਦਿਖਾਈ ਦਿੱਤੀ ਸੀ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਊਰਵਸ਼ੀ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।

 

0 Comments
0

You may also like