ਅਦਾਕਾਰਾ ਯੁਵਿਕਾ ਚੌਧਰੀ ਨੇ ਮੰਗੀ ਮੁਆਫੀ, ਇੱਕ ਇਤਰਾਜ਼ਯੋਗ ਸ਼ਬਦ ਕਾਰਨ ਕੀਤੀ ਜਾ ਰਹੀ ਸੀ ਗ੍ਰਿਫਤਾਰੀ ਦੀ ਮੰਗ

written by Shaminder | May 25, 2021

ਅਦਾਕਾਰਾ ਯੁਵਿਕਾ ਚੌਧਰੀ ਨੂੰ ਇੱਕ ਵੀਡੀਓ ਬਣਾਉਂਦੇ ਸਮੇਂ ਇੱਕ ਸ਼ਬਦ ਦਾ ਇਸਤੇਮਾਲ ਕਰਨ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ।ਜਿਸ ਤੋਂ ਬਾਅਦ ਅਦਾਕਾਰਾ ਨੇ ਮਾਮਲੇ ਨੂੰ ਵੱਧਦਾ ਵੇਖ ਕੇ ਅਦਾਕਾਰਾ ਨੇ ਮੁਆਫੀ ਮੰਗ ਲਈ ਹੈ । ਇਸ ਵੀਡੀਓ ਤੋਂ ਬਾਅਦ ਅਦਾਕਾਰਾ ਦੀ ਜੰਮ ਕੇ ਨਿਖੇਧੀ ਕੀਤੀ ਜਾਣ ਲੱਗ ਪਈ ਸੀ।

Yuvika-Prince Image Source: Instagram

ਹੋਰ ਪੜ੍ਹੋ : ਕੱਚੇ ਅੰਬ ਦੀ ਚਟਨੀ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੀ, ਇਸ ਦੇ ਬਹੁਤ ਹੁੰਦੇ ਹਨ ਫਾਇਦੇ 

yuvika and prince narula Image Source: Instagram

ਦਰਅਸਲ ਹਾਲ ਹੀ 'ਚ ਯੂਵਿਕਾ ਨੇ ਆਪਣੇ ਯੂ-ਟਿਊਬ 'ਤੇ ਇਕ ਵੀਡੀਓ ਸ਼ੇਅਰ ਕੀਤਾ ਜਿਸ 'ਚ ਪ੍ਰਿੰਸ ਨਰੂਲਾ ਆਪਣਾ ਹੇਅਰ ਕਟ ਕਰਵਾਉਂਦੇ ਦਿਖ ਰਹੇ ਹਨ।

prince and Yuvika Image Source: Instagram

ਉਦੋਂ ਯੂਵਿਕਾ ਉੱਥੇ ਆ ਜਾਂਦੀ ਹੈ ਤੇ ਉਨ੍ਹਾਂ ਦੀ ਵੀਡੀਓ ਰਿਕਾਰਡ ਕਰਨ ਲੱਗ ਜਾਂਦੀ ਹੈ। ਇਸ ਦੌਰਾਨ ਯੂਵਿਕਾ ਕਹਿੰਦੀ ਹੈ ਕਿ ਜਦੋਂ ਉਹ ਲੋਕ ਵਲਾਗ ਬਣਾਉਂਦੇ ਹਨ ਉਨ੍ਹਾਂ ਨੂੰ ਆਪਣੇ ਲਈ ਟਾਈਮ ਨਹੀਂ ਮਿਲਦਾ ਹੈ ਤੇ ਉਹ ਨਾਲ ਹੀ ਵੀਡੀਓ ਸ਼ੂਟ ਕਰਨਾ ਸ਼ੁਰੂ ਕਰ ਦਿੰਦੀ ਹੈ।

 

View this post on Instagram

 

A post shared by Yuvikachaudhary (@yuvikachaudhary)

ਇਸ ਵੀਡੀਓ ਨੂੰ ਸ਼ੂਟ ਕਰਨ ਦੌਰਾਨ ਯੂਵਿਕਾ ਇਕ ਅਜਿਹੇ ਸ਼ਬਦ ਦਾ ਇਸਤੇਮਾਲ ਕਰ ਦਿੰਦੀ ਹੈ ਜਿਸ 'ਤੇ ਲੋਕ ਇੰਤਰਾਜ਼ ਜਤਾ ਰਹੇ ਹਨ ਤੇ ਉਨ੍ਹਾਂ ਨੂੰ ਅਰੇਸਟ ਕਰਨ ਦੀ ਮੰਗ ਕਰ ਰਹੇ ਹਨ। ਹਾਲਾਂਕਿ ਮਾਮਲਾ ਵਧਦਾ ਦੇਖ ਅਦਾਕਾਰਾ ਨੇ ਮਾਫੀ ਮੰਗ ਲਈ ਹੈ।

 

View this post on Instagram

 

A post shared by Voompla (@voompla)

0 Comments
0

You may also like