ਅਦਾਕਾਰਾ ਯੁਵਿਕਾ ਨੂੰ ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਲੱਗੇ ਗੰਭੀਰ ਇਲਜ਼ਾਮ

written by Rupinder Kaler | October 19, 2021

ਅਦਾਕਾਰਾ ਯੁਵਿਕਾ ਨੂੰ ਜਾਤੀ ਸੂਚਕ ਟਿੱਪਣੀ ਕਰਨ ਦੇ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪਰ ਇਸ ਦੇ ਨਾਲ ਹੀ 3 ਘੰਟੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ । ਮਾਮਲੇ ਦੀ ਗੱਲ ਕੀਤੀ ਜਾਵੇ ਤਾਂ Yuvika chaudhary ਨੇ 25 ਮਈ ਨੂੰ ਆਪਣੇ ਬਲਾਗ 'ਤੇ ਵੀਡੀਓ ਜਾਰੀ ਕਰ ਕੇ ਅਨੁਸੂਚਿਤ ਜਾਤੀ ਸਮਾਜ ਲਈ ਅਪਮਾਨਜਨਕ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਅਨੁਸੂਚਿਤ ਜਾਤੀ ਅਧਿਕਾਰ ਵਰਕਰ ਰਜਤ ਕਲਸਨ ਨੇ ਥਾਣਾ ਸ਼ਹਿਰ ਹਾਂਸੀ 'ਚ ਯੁਵਿਕਾ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ।

yuvika-chaudhary Pic Courtesy: Instagram

ਹੋਰ ਪੜ੍ਹੋ :

ਬੌਬੀ ਦਿਓਲ ਨੇ ਪਰਿਵਾਰ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵੱਡੇ ਭਰਾ ਸੰਨੀ ਦਿਓਲ ਨੂੰ ਜਨਮ ਦਿਨ ਦੀ ਵਧਾਈ

Yuvika chaudhary-Prince Narula made video on song 'Khiyal Rakhya Kar' Pic Courtesy: Instagram

ਬੀਤੀ ਰਾਤ Yuvika chaudharyਨੇ ਹਾਂਸੀ ਸਰੰਡਰ ਕਰ ਦਿੱਤਾ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਜ਼ਮਾਨਤ ਦੇ ਦਿੱਤੀ ਗਈ। ਯੁਵਿਕਾ ਚੌਧਰੀ ਬਾਲੀਵੁੱਡ ਅਦਾਕਾਰਾ ਹੈ ਜਿਹੜੀ ਰਿਐਲਟੀ ਸ਼ੋਅ ਬਿੱਗ ਬੌਸ 'ਚ ਵੀ ਆ ਚੁੱਕੀ ਹੈ। 2 ਅਗਸਤ 1983 ਨੂੰ ਪੈਦਾ ਹੋਈ ਯੁਵਿਕਾ ਚੌਧਰੀ ਨੇ 'ਓਮ ਸ਼ਾਂਤੀ ਓਮ', 'ਸਮਰ 2007' ਤੇ 'ਤੋ ਬਾਤ ਪੱਕੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਹਿੰਦੀ ਦੇ ਨਾਲ ਹੀ ਉਨ੍ਹਾਂ ਕੰਨੜ ਫਿਲਮ 'ਚ ਵੀ ਕੰਮ ਕੀਤਾ ਹੈ।

Yuvika Chaudhary-Prince Narula Celebrates 2nd Wedding Anniversary Pic Courtesy: Instagram

2019 'ਚ Yuvika chaudhary ਡਾਂਸ ਰਿਐਲਟੀ ਸ਼ੋਅ ਨੱਚ ਬੱਲੀਏ 9 ਵਿਚ ਹਿੱਸਾ ਲਿਆ ਸੀ, ਜਿੱਥੇ ਉਨ੍ਹਾਂ ਦੇ ਪਤੀ ਪ੍ਰਿੰਸ ਨਰੂਲਾ ਪਾਰਟਨਰ ਬਣੇ ਸਨ ਤੇ ਫਾਈਨਲ ਜਿੱਤਿਆ ਸੀ ।ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੇ ਹੰਗਾਮਾ ਮਚਣ ਤੋਂ ਬਾਅਦ ਯੁਵਿਕਾ ਨੇ ਮਾਫ਼ੀ ਮੰਗਣ ਲਈ ਟਵਿੱਟਰ ਦਾ ਸਹਾਰਾ ਲਿਆ ਤੇ ਕਿਹਾ ਕਿ ਉਨ੍ਹਾਂ ਨੂੰ ਉਕਤ ਸ਼ਬਦ ਦਾ ਅਰਥ ਨਹੀਂ ਪਤਾ ਹੈ।

 

You may also like