ਅਦਾਕਾਰਾ ਯੁਵਿਕਾ ਚੌਧਰੀ ਚੰਡੀਗੜ੍ਹ ਪਹੁੰਚ ਕੇ ਸਿੱਖ ਰਹੀ ਪੰਜਾਬੀ

Written by  Shaminder   |  October 08th 2020 11:24 AM  |  Updated: October 08th 2020 11:24 AM

ਅਦਾਕਾਰਾ ਯੁਵਿਕਾ ਚੌਧਰੀ ਚੰਡੀਗੜ੍ਹ ਪਹੁੰਚ ਕੇ ਸਿੱਖ ਰਹੀ ਪੰਜਾਬੀ

ਅਦਾਕਾਰਾ ਯੁਵਿਕਾ ਚੌਧਰੀ ਏਨੀਂ ਦਿਨੀਂ ਮੁੰਬਈ ਤੋਂ ਆਪਣੇ ਸਹੁਰੇ ਘਰ ਚੰਡੀਗੜ੍ਹ ਪਹੁੰਚੀ ਹੋਈ ਹੈ ਅਤੇ ਪੰਜਾਬੀ ਸਿੱਖ ਰਹੀ ਹੈ । ਜੀ ਹਾਂ ਲਾਕਡਾਊਨ ਕਾਰਨ ਉਹ ਆਪਣੇ ਪਤੀ ਪ੍ਰਿੰਸ ਨਰੂਲਾ ਦੇ ਨਾਲ ਮੁੰਬਈ ‘ਚ ਹੀ ਫਸ ਗਈ ਸੀ। ਪਰ ਹੁਣ ਉਹ ਆਪਣੇ ਸਹੁਰੇ ਘਰ ਪਹੁੰਚ ਗਈ ਹੈ । ਦੱਸ ਦਈਏ ਪ੍ਰਿੰਸ ਨਰੂਲਾ ਦੇ ਨਾਲ ਉਨ੍ਹਾਂ ਦੀ ਦੋਸਤੀ ਬਿੱਗ ਬੌਸ ਦੇ ਘਰ ‘ਚ ਹੀ ਹੋਈ ਸੀ । ਇੱਥੋਂ ਹੀ ਦੋਹਾਂ ਦੀ ਦੋਸਤੀ ਪਿਆਰ ‘ਚ ਬਦਲ ਗਈ ਸੀ ।

yuvika yuvika

ਕੋਰੋਨਾ ਕਰਕੇ ਸਰਕਾਰ ਦੇ ਹੁਕਮਾਂ ਮੁਤਾਬਕ ਲੱਗੇ ਲੌਕਡਾਊਨ ਕਰਕੇ ਯੁਵਿਕਾ ਮੁੰਬਈ 'ਚ ਸੀ। ਉਸ ਨੇ ਦੱਸਿਆ ਕਿ ਲੌਕਡਾਊਨ ਦਾ ਲੰਬਾ ਸਮਾਂ ਮੁੰਬਈ 'ਚ ਬਿਤਾਉਣ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਆ ਗਈ ਹੈ।

ਹੋਰ ਪੜ੍ਹੋ : ਆਖਿਰ ਪ੍ਰਿੰਸ ਨਰੂਲਾ ਨੂੰ ਉਨ੍ਹਾਂ ਦੀ ਪਤਨੀ ਯੁਵਿਕਾ ਚੌਧਰੀ ਨੇ ਕਿਉਂ ਜੜਿਆ ਥੱਪੜ,ਵੀਡੀਓ ਵਾਇਰਲ 

yuvika yuvika

ਦੋਨਾਂ ਦਾ ਪਿਆਰ ਬਿੱਗ ਬਾਸ ਦੇ ਘਰ ‘ਚ ਸ਼ੁਰੂ ਹੋਇਆ ਸੀ ਅਤੇ ਇਸ ਦੌਰਾਨ ਦੋਨਾਂ ਦੀ ਦੋਸਤੀ ਹੋਈ ਸੀ ਅਤੇ ਇਹ ਦੋਸਤੀ ਕਦੋਂ ਪਿਆਰ ‘ਚ ਤਬਦੀਲ ਹੋ ਗਈ ਦੋਨਾਂ ਨੂੰ ਪਤਾ ਹੀ ਨਹੀਂ ਲੱਗਿਆ ਦੋਨਾਂ ਦਾ ਇਹ ਪਿਆਰ ਬਿੱਗ ਬੌਸ ਤੋਂ ਬਾਹਰ ਵੀ ਜਾਰੀ ਰਿਹਾ ਅਤੇ ਆਖਿਰਕਾਰ ਇਹ ਜੋੜੀ ਵਿਆਹ ਦੇ ਪਵਿੱਤਰ ਬੰਧਨ ‘ਚ ਨੂੰ ਬੱਝ ਗਈ ।

prince_yuvika prince_yuvika

ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੀ ਇਹ ਜੋੜੀ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਫੈਨਸ ਦੇ ਨਾਲ ਸਾਂਝੇ ਕਰਦੀ ਰਹਿੰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network