ਨਵੀਂ ਪੰਜਾਬੀ ਫ਼ਿਲਮ 'ਅੜਬ ਮੁਟਿਆਰਾਂ' ਦਾ ਐਲਾਨ, ਫਰਸਟ ਲੁੱਕ ਆਇਆ ਸਾਹਮਣੇ

Written by  Aaseen Khan   |  July 19th 2019 02:43 PM  |  Updated: July 19th 2019 02:54 PM

ਨਵੀਂ ਪੰਜਾਬੀ ਫ਼ਿਲਮ 'ਅੜਬ ਮੁਟਿਆਰਾਂ' ਦਾ ਐਲਾਨ, ਫਰਸਟ ਲੁੱਕ ਆਇਆ ਸਾਹਮਣੇ

ਜਿੱਥੇ ਹਰ ਹਫ਼ਤੇ ਇੱਕ ਤੋਂ ਵੱਧ ਪੰਜਾਬੀ ਫ਼ਿਲਮਾਂ ਸਿਨੇਮਾ 'ਤੇ ਦੇਖਣ ਨੂੰ ਮਿਲ ਰਹੀਆਂ ਹਨ ਉੱਥੇ ਹੀ ਨਵੀਆਂ ਫ਼ਿਲਮਾਂ ਦੇ ਐਲਾਨ ਵੀ ਕੀਤੇ ਜਾ ਰਹੇ ਹਨ। ਜੀ ਹਾਂ ਇੱਕ ਹੋਰ ਪੰਜਾਬੀ ਫ਼ਿਲਮ ਦਾ ਪੋਸਟਰ ਸਾਹਮਣੇ ਆਇਆ ਹੈ ਜਿਸ ਦਾ ਨਾਮ ਹੈ 'ਅੜਬ ਮੁਟਿਆਰਾਂ'। ਇਸ ਫ਼ਿਲਮ 'ਚ ਪੰਜਾਬੀ ਕਲਾਕਾਰ ਨਿੰਜਾ, ਸੋਨਮ ਬਾਜਵਾ, ਮਹਿਰੀਨ ਪੀਰਜ਼ਾਦਾ ਅਤੇ ਅਜੇ ਸਰਕਾਰੀਆ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫ਼ਿਲਮ ਨਿਰਦੇਸ਼ਕ ਮਾਨਵ ਸ਼ਾਹ ਦੀ ਡਾਇਰੈਕਸ਼ਨ 'ਚ ਬਣ ਰਹੀ ਹੈ ਅਤੇ ਧੀਰਜ ਰਤਨ ਹੋਰਾਂ ਦੀ ਕਹਾਣੀ ਅਤੇ ਸਕਰੀਨਪਲੇਅ ਹੈ। ਰਾਕੇਸ਼ ਧਵਨ ਵੱਲੋਂ ਫ਼ਿਲਮ ਦੇ ਡਾਇਲਾਗ ਤਿਆਰ ਕੀਤੇ ਗਏ ਹਨ।

ਵ੍ਹਾਈਟ ਹਿੱਲ ਸਟੂਡੀਓ ਅਤੇ ਟੂ ਚੇਨ ਮੋਸ਼ਨ ਪਿਕਚਰਸ ਦੇ ਪ੍ਰੋਡਕਸ਼ਨ 'ਚ ਫ਼ਿਲਮ ਤਿਆਰ ਹੋ ਰਹੀ ਹੈ। ਨਾਮ ਅਤੇ ਪੋਸਟਰ ਤੋਂ ਤਾਂ ਲੱਗਦਾ ਹੈ ਕਿ ਇਸ ਫ਼ਿਲਮ 'ਚ ਮਹਿਲਾਵਾਂ ਮਰਦਾਂ 'ਤੇ ਭਾਰੂ ਹੋਣ ਵਾਲੀਆਂ ਹਨ। ਮਰਦ ਪ੍ਰਧਾਨ ਰਹੇ ਇਸ ਸਮਾਜ ਦਾ ਪ੍ਰਭਾਵ ਸਿਨੇਮਾ 'ਤੇ ਵੀ ਅਕਸਰ ਦੇਖਣ ਨੂੰ ਮਿਲਦਾ ਹੈ ਪਰ ਹੁਣ ਸਮੇਂ ਨਾਲ ਹਾਲਾਤ ਬਦਲ ਰਹੇ ਹਨ ਅਤੇ ਮਹਿਲਾਵਾਂ ਨੂੰ ਵੀ ਪਰਦੇ 'ਤੇ ਪ੍ਰਧਾਨਤਾ ਦਿੱਤੀ ਜਾ ਰਹੀ ਹੈ।

ਹੋਰ ਵੇਖੋ : 4 ਸਾਲ ਬਾਅਦ ਫਿਰ ਇਕੱਠੇ ਆਏ ਬੋਹੇਮੀਆ ਤੇ ਨਿਸ਼ਾਵਨ ਭੁੱਲਰ, ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਫ਼ਿਲਮ ਦੇ ਨਿਰਮਾਤਾ ਗੁਨਬੀਰ ਸਿੱਧੂ ਅਤੇ ਮਾਨਮੋਰਦ ਸਿੱਧੂ ਹਨ। ਇਹ ਫ਼ਿਲਮ ਇਸੇ ਸਾਲ 2 ਅਕਤੂਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ ਜਿਸ 'ਚ ਨਿੰਜਾ ਅਤੇ ਸੋਨਮ ਬਾਜਵਾ ਪਹਿਲੀ ਵਾਰ ਸਕਰੀਨ ਸਾਂਝੀ ਕਰਨਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network