Advertisment

ਨਵੀਂ ਪੰਜਾਬੀ ਫ਼ਿਲਮ 'ਅੜਬ ਮੁਟਿਆਰਾਂ' ਦਾ ਐਲਾਨ, ਫਰਸਟ ਲੁੱਕ ਆਇਆ ਸਾਹਮਣੇ

author-image
By Aaseen Khan
New Update
ਨਵੀਂ ਪੰਜਾਬੀ ਫ਼ਿਲਮ 'ਅੜਬ ਮੁਟਿਆਰਾਂ' ਦਾ ਐਲਾਨ, ਫਰਸਟ ਲੁੱਕ ਆਇਆ ਸਾਹਮਣੇ
Advertisment
ਜਿੱਥੇ ਹਰ ਹਫ਼ਤੇ ਇੱਕ ਤੋਂ ਵੱਧ ਪੰਜਾਬੀ ਫ਼ਿਲਮਾਂ ਸਿਨੇਮਾ 'ਤੇ ਦੇਖਣ ਨੂੰ ਮਿਲ ਰਹੀਆਂ ਹਨ ਉੱਥੇ ਹੀ ਨਵੀਆਂ ਫ਼ਿਲਮਾਂ ਦੇ ਐਲਾਨ ਵੀ ਕੀਤੇ ਜਾ ਰਹੇ ਹਨ। ਜੀ ਹਾਂ ਇੱਕ ਹੋਰ ਪੰਜਾਬੀ ਫ਼ਿਲਮ ਦਾ ਪੋਸਟਰ ਸਾਹਮਣੇ ਆਇਆ ਹੈ ਜਿਸ ਦਾ ਨਾਮ ਹੈ 'ਅੜਬ ਮੁਟਿਆਰਾਂ'। ਇਸ ਫ਼ਿਲਮ 'ਚ ਪੰਜਾਬੀ ਕਲਾਕਾਰ ਨਿੰਜਾ, ਸੋਨਮ ਬਾਜਵਾ, ਮਹਿਰੀਨ ਪੀਰਜ਼ਾਦਾ ਅਤੇ ਅਜੇ ਸਰਕਾਰੀਆ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫ਼ਿਲਮ ਨਿਰਦੇਸ਼ਕ ਮਾਨਵ ਸ਼ਾਹ ਦੀ ਡਾਇਰੈਕਸ਼ਨ 'ਚ ਬਣ ਰਹੀ ਹੈ ਅਤੇ ਧੀਰਜ ਰਤਨ ਹੋਰਾਂ ਦੀ ਕਹਾਣੀ ਅਤੇ ਸਕਰੀਨਪਲੇਅ ਹੈ। ਰਾਕੇਸ਼ ਧਵਨ ਵੱਲੋਂ ਫ਼ਿਲਮ ਦੇ ਡਾਇਲਾਗ ਤਿਆਰ ਕੀਤੇ ਗਏ ਹਨ।
 
View this post on Instagram
 

On Set ? Need Blessings ✌?? @sonambajwa @gunbir_whitehill @umeshkarmawala @wahegurufilmsofficial @_rajan97 @alikhanhairstylist

A post shared by NINJA™ (@its_ninja) on

Advertisment
ਵ੍ਹਾਈਟ ਹਿੱਲ ਸਟੂਡੀਓ ਅਤੇ ਟੂ ਚੇਨ ਮੋਸ਼ਨ ਪਿਕਚਰਸ ਦੇ ਪ੍ਰੋਡਕਸ਼ਨ 'ਚ ਫ਼ਿਲਮ ਤਿਆਰ ਹੋ ਰਹੀ ਹੈ। ਨਾਮ ਅਤੇ ਪੋਸਟਰ ਤੋਂ ਤਾਂ ਲੱਗਦਾ ਹੈ ਕਿ ਇਸ ਫ਼ਿਲਮ 'ਚ ਮਹਿਲਾਵਾਂ ਮਰਦਾਂ 'ਤੇ ਭਾਰੂ ਹੋਣ ਵਾਲੀਆਂ ਹਨ। ਮਰਦ ਪ੍ਰਧਾਨ ਰਹੇ ਇਸ ਸਮਾਜ ਦਾ ਪ੍ਰਭਾਵ ਸਿਨੇਮਾ 'ਤੇ ਵੀ ਅਕਸਰ ਦੇਖਣ ਨੂੰ ਮਿਲਦਾ ਹੈ ਪਰ ਹੁਣ ਸਮੇਂ ਨਾਲ ਹਾਲਾਤ ਬਦਲ ਰਹੇ ਹਨ ਅਤੇ ਮਹਿਲਾਵਾਂ ਨੂੰ ਵੀ ਪਰਦੇ 'ਤੇ ਪ੍ਰਧਾਨਤਾ ਦਿੱਤੀ ਜਾ ਰਹੀ ਹੈ। ਹੋਰ ਵੇਖੋ : 4 ਸਾਲ ਬਾਅਦ ਫਿਰ ਇਕੱਠੇ ਆਏ ਬੋਹੇਮੀਆ ਤੇ ਨਿਸ਼ਾਵਨ ਭੁੱਲਰ, ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਫ਼ਿਲਮ ਦੇ ਨਿਰਮਾਤਾ ਗੁਨਬੀਰ ਸਿੱਧੂ ਅਤੇ ਮਾਨਮੋਰਦ ਸਿੱਧੂ ਹਨ। ਇਹ ਫ਼ਿਲਮ ਇਸੇ ਸਾਲ 2 ਅਕਤੂਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ ਜਿਸ 'ਚ ਨਿੰਜਾ ਅਤੇ ਸੋਨਮ ਬਾਜਵਾ ਪਹਿਲੀ ਵਾਰ ਸਕਰੀਨ ਸਾਂਝੀ ਕਰਨਗੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment