ਅਦਾ ਸ਼ਰਮਾ ਦੇ ਇਸ ਮੌਂਕੀ ਡਾਂਸ ਵੀਡੀਓ ਨੂੰ ਫੈਨਸ ਕਰ ਰਹੇ ਹਨ ਬੇਹੱਦ ਪਸੰਦ

written by Rajan Sharma | October 08, 2018

ਬਾਲੀਵੁੱਡ ਅਦਾਕਾਰਾ ਅਦਾ ਸ਼ਰਮਾ adah sharma ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਇਨ੍ਹੀਂ ਦਿਨੀਂ ਵੀ ਅਦਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ ਬਾਂਦਰ ਦਾ ਮਾਸਕ ਪਾ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵਾਰ ਅਦਾ ਦਾ ਡਾਂਸ ਕੁਝ ਵੱਖਰੇ ਹੀ ਤਰ੍ਹਾਂ ਦਾ ਹੈ। ਅਦਾ ਕਦੇ ਆਪਣੀ ਦਾਦੀ ਨਾਲ ਡਾਂਸ ਕਰਦੀ ਹੈ ਤੇ ਕਦੇ ਉਹ ਕਿਸੇ ਚੈਲੰਜ ਨੂੰ ਸੋਸ਼ਲ ਮੀਡੀਆ ‘ਤੇ ਪੂਰਾ ਕਰਦੀ ਨਜ਼ਰ ਆਉਂਦੀ ਹੈ।ਅਦਾ ਸ਼ਰਮਾ ਦੇ ਇਸ ਵੀਡੀਓ ਨੂੰ ਹੁਣ ਤਕ ਲੱਖਾਂ ਵੀਊਜ਼ ਮਿਲ ਚੁੱਕੇ ਹਨ। ਇਸ ਵਾਰ ਵੀ ਅਦਾ ਦੀ ਅਦਾ ਫੈਨਸ ਨੂੰ ਕਾਫੀ ਪਸੰਦ ਆਈ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾ ਨੇ ਕੈਪਸ਼ਨ ‘ਚ ਲਿਖਿਆ ਹੈ, “ਮੇਰੀਆਂ ਉਂਗਲਾਂ ਪਹਿਲਾਂ ਨਾਲੋਂ ਠੀਕ ਹਨ।

[video width="480" height="480" mp4="https://wp.ptcpunjabi.co.in/wp-content/uploads/2018/10/adah-sharma-monkey-dance-video.mp4"][/video]

 

ਦੁਆਵਾਂ ਲਈ ਧੰਨਵਾਦ, ਲੰਦਨ ‘ਚ ਕਿਸੇ ਨੇ ਮੈਨੂੰ ਇਹ ਬਾਂਦਰ ਦਾ ਮਾਸਕ ਗਿਫਟ ਕੀਤਾ ਹੈ ਤੇ ਮੈਂ ਸੋਚਿਆ ਕਿ ਦਰਦ ਨੂੰ ਭੁਲਾਉਣ ਲਈ ਡਾਂਸ ਕੀਤਾ ਜਾਵੇ ਤੇ ਥੋੜ੍ਹਾ ਹੱਸ ਵੀ ਲਿਆ ਜਾਵੇ। ਇਸ ਦੇ ਕਾਫੀ ਫਾਇਦੇ ਹੁੰਦੇ ਹਨ।”ਅਦਾ ਨੇ ਇਹ ਡਾਂਸ ਵੀਡੀਓ ਡਾਂਸ ਸ਼ੂਟ ਦੇ ਲੰਚ ਬ੍ਰੇਕ ਸਮੇਂ ਸ਼ੂਟ ਕੀਤਾ ਹੈ। ਅਦਾ adah sharma ਵੀਡੀਓ ‘ਚ ‘ਮੁਕਾਬਲਾ’ ਸੌਂਗ ‘ਤੇ ਡਾਂਸ ਕਰ ਰਹੀ ਹੈ ਜੋ ਪ੍ਰਭੁਦੇਵਾ ਦਾ ਗਾਣਾ ਹੈ ਤੇ ਅਦਾ ਦਾ ਫੇਵਰੇਟ ਗਾਣਾ ਹੈ।

ਅਦਾ, ਪ੍ਰਭੁਦੇਵਾ ਨਾਲ ਫ਼ਿਲਮ ਵੀ ਕਰ ਰਹੀ ਹੈ। ਅਦਾ ਨੇ ਵਿਕਰਮ ਭੱਟ ਦੀ ਫ਼ਿਲਮ ‘1920’ ਤੋਂ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਤੋਂ ਬਾਅਦ ਉਸ ਨੇ ਵਿਧਯੁਤ ਜਾਮਵਾਲ ਦੇ ਨਾਲ ਫ਼ਿਲਮ ‘ਕਮਾਂਡੋ-2’ ਵੀ ਕੀਤੀ ਸੀ। ਅਦਾ ਦੇ ਐਕਸ਼ਨ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ ਸੀ।

You may also like