ਇਸ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਕੀਤਾ ਅਜਿਹਾ ਰੰਗ, ਪ੍ਰਸ਼ੰਸਕ ਵੀ ਹੋਏ ਹੈਰਾਨ

written by Lajwinder kaur | August 05, 2022

ਹਿੰਦੀ ਅਤੇ ਦੱਖਣ ਭਾਰਤ ਦੀ ਮਸ਼ਹੂਰ ਅਦਾਕਾਰਾ ਅਦਾ ਸ਼ਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਰ ਉਹ ਆਪਣੀ ਨਵੀਂ-ਨਵੀਂ ਤਸਵੀਰ ਦੇ ਨਾਲ ਸਭ ਨੂੰ ਹੈਰਾਨ ਕਰ ਦਿੰਦੀ ਹੈ।

ਹਾਲ ਹੀ ‘ਚ ਅਦਾਕਾਰਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਉਹ ਗੁਲਾਬੀ ਵਾਲਾਂ ਨਾਲ, ਸਿਰ 'ਤੇ ਟੋਪੀ, ਸ਼ਾਰਟਸ ਤੇ ਡੈਨੀਮ ਦੀ ਕਮੀਜ਼ ‘ਚ ਨਜ਼ਰ ਆ ਰਹੀ ਹੈ। ਅਦਾ ਸ਼ਰਮਾ ਨੇ ਆਪਣੇ ਸਟਾਈਲ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ।

ਹੋਰ ਪੜ੍ਹੋ : KBC 14 Premier Date: ਇਸ ਤਰੀਕ ਤੋਂ ਸ਼ੁਰੂ ਹੋ ਰਿਹਾ ਹੈ 'ਕੌਣ ਬਣੇਗਾ ਕਰੋੜਪਤੀ', ਇਸ ਵਾਰ ਮਿਲਣਗੇ ਏਨੇ ਕਰੋੜ

image source: Instagram

ਅਦਾ ਸ਼ਰਮਾ, ਜੋ ਕਿ ਆਪਣੇ ਵਾਲਾਂ ਨੂੰ ਰੰਗਣ ਤੋਂ ਬਾਅਦ ਸੈਰ ਲਈ ਗਈ ਸੀ। ਉਸ ਦਾ ਇਹ ਨਵਾਂ ਲੁੱਕ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ ਅਤੇ ਲੋਕ ਉਸ ਦੇ ਅੰਦਾਜ਼ ਨੂੰ ਦੇਖ ਕੇ ਕਾਫੀ ਹੈਰਾਨ ਹਨ।

ਹਾਲਾਂਕਿ ਜਦੋਂ ਪ੍ਰਸ਼ੰਸਕਾਂ ਦੀ ਨਜ਼ਰ ਅਦਾ ਦੇ ਪੈਰਾਂ 'ਤੇ ਪਈ ਤਾਂ ਉਹ ਥੋੜ੍ਹੇ ਜਿਹੇ ਫਿਕਰਮੰਦ ਹੋ ਗਏ। ਦਰਅਸਲ, ਇਨ੍ਹਾਂ ਤਸਵੀਰਾਂ 'ਚ ਅਦਾ ਸ਼ਰਮਾ ਦੇ ਪੈਰ 'ਤੇ ਵੱਡਾ ਨਿਸ਼ਾਨ ਨਜ਼ਰ ਆ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਸੋਚ ਰਿਹਾ ਹੈ ਕਿ ਆਖਿਰ ਇਹ ਨਿਸ਼ਾਨ ਕੀ ਹੈ।

inside image of adah sharma image source: Instagram

ਅਦਾ ਸ਼ਰਮਾ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਵਿਦਯੁਤ ਜਮਵਾਲ ਨਾਲ ਕਮਾਂਡੋ 2 ਵਿੱਚ ਨਜ਼ਰ ਆਈ ਸੀ। ਪਰ ਇਸ ਤੋਂ ਪਹਿਲਾਂ ਉਸ ਨੂੰ ਸਭ ਤੋਂ ਵੱਧ ਤਾਰੀਫ਼ ਹਿੰਦੀ ਫ਼ਿਲਮ 1920 ਲਈ ਮਿਲੀ। ਇਸ ਫਿਲਮ 'ਚ ਉਸ ਨੇ ਇਕ ਅਜਿਹੀ ਲੜਕੀ ਦਾ ਕਿਰਦਾਰ ਨਿਭਾਇਆ ਹੈ, ਜਿਸ ਦੇ ਸਰੀਰ 'ਤੇ ਆਤਮਾ ਦਾ ਕਬਜ਼ਾ ਹੋ ਜਾਂਦਾ ਹੈ। ਇਸ ਭੂਮਿਕਾ ਨੂੰ ਨਿਭਾਉਣਾ ਬਹੁਤ ਮੁਸ਼ਕਿਲ ਸੀ, ਫਿਰ ਵੀ ਇਸ ਦੇ ਪ੍ਰਦਰਸ਼ਨ ਨੇ ਇਸ ਨੂੰ ਵਧੀਆ ਨਿਭਾਇਆ। ਇਸ ਤੋਂ ਇਲਾਵਾ ਉਹ ਕਈ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੀ ਹੈ।

Adah Sharma snapped-min image source: Instagram

 

View this post on Instagram

 

A post shared by Adah Sharma (@adah_ki_adah)

You may also like