Advertisment

ਅਦਾ ਸ਼ਰਮਾ ਨੇ ਵੀਡੀਓ ਬਣਾ ਕੇ ਦੱਸਿਆ ਕਿਸ ਤਰ੍ਹਾਂ ਘਰ ਦਾ ਕੰਮ ਕਰਕੇ ਵੀ ਤੁਸੀਂ ਰਹਿ ਸਕਦੇ ਹੋ ਫਿੱਟ

author-image
By Rupinder Kaler
New Update
ਅਦਾ ਸ਼ਰਮਾ ਨੇ ਵੀਡੀਓ ਬਣਾ ਕੇ ਦੱਸਿਆ ਕਿਸ ਤਰ੍ਹਾਂ ਘਰ ਦਾ ਕੰਮ ਕਰਕੇ ਵੀ ਤੁਸੀਂ ਰਹਿ ਸਕਦੇ ਹੋ ਫਿੱਟ
Advertisment
ਕੋਰੋਨਾ ਵਾਇਰਸ ਕਰਕੇ ਹੋਣ ਵਾਲੇ ਇੰਫੈਕਸ਼ਨ ਕਰਕੇ ਦੇਸ਼ ਭਰ ਵਿੱਚ ਲਾਕਡਾਊਨ ਹੈ । ਕੁਝ ਲੋਕ ਘਰ ਵਿੱਚ ਰਹਿ ਕੇ ਕੰਮ ਕਰ ਰਹੇ ਹਨ ਜਦੋਂ ਕਿ ਕੁਝ ਲੋਕ ਅਜਿਹੇ ਹਨ ਜਿਹੜੇ ਖਾਲੀ ਬੈਠੇ ਹਨ । ਅਜਿਹੇ ਲੋਕਾਂ ਨੂੰ ਘਰ ਵਿੱਚ ਸਮਾਂ ਬਿਤਾਉਣਾ ਬਹੁਤ ਹੀ ਔਖਾ ਲੱਗ ਰਿਹਾ ਹੈ । ਪਰ ਕੁਝ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਹਨ ਕਿ ਉਹ ਆਪਣੇ ਆਪ ਨੂੰ ਫਿੱਟ ਕਿਸ ਤਰ੍ਹਾਂ ਰੱਖਣ, ਲਾਕਡਾਊਨ ਕਰਕੇ ਉਹ ਜਿੰਮ ਨਹੀਂ ਜਾ ਸਕਦੇ ਤੇ ਘਰ ਵਿੱਚ ਬੈਠ ਕੇ ਸਿਰਫ ਉਹ ਵਜ਼ਨ ਵਧਾ ਰਹੇ ਹਨ । https://www.instagram.com/p/B93ddLVHWd2/ ਅਜਿਹੇ ਲੋਕਾਂ ਲਈ ਅਦਾਕਾਰਾ ਅਦਾ ਸ਼ਰਮਾ ਨੇ ਇੱਕ ਵੀਡੀਓ ਬਣਾਇਆ ਹੈ, ਜਿਸ ਵਿੱਚ ਉਹ ਲੋਕਾਂ ਨੂੰ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਉਹ ਘਰ ਦਾ ਕੰਮ ਕਰਕੇ ਵੀ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਨ । ਇਸ ਵੀਡੀਓ ਵਿੱਚ ਅਦਾ ਸ਼ਰਮਾ ਆਪਣੇ ਪ੍ਰੰਸ਼ਸ਼ਕਾਂ ਨੂੰ ਵੱਖ ਵੱਖ ਐਕਸਰਸਾਈਜਾਂ ਤੋਂ ਜਾਣੂ ਕਰਵਾ ਰਹੀ ਹੈ ਜਿਹੜੀਆਂ ਅਸੀਂ ਰੋਜ਼ਮਰਾ ਦੇ ਕੰਮ ਦੇ ਨਾਲ ਹੀ ਕਰ ਸਕਦੇ ਹਨ । https://www.instagram.com/p/B-FRRRjnwIU/ ਅਦਾ ਸ਼ਰਮਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕਾਂ ਵੱਲੋਂ ਇਸ ਵੀਡੀਓ ਨੂੰ ਲਗਤਾਰ ਸ਼ੇਅਰ ਕੀਤਾ ਜਾ ਰਿਹਾ ਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਤੁਹਾਨੂੰ ਵੀ ਇਹ ਵੀਡੀਓ ਖੂਬ ਪਸੰਦ ਆਵੇਗਾ । https://www.instagram.com/p/B-HZw0YnSR_/
Advertisment

Stay updated with the latest news headlines.

Follow us:
Advertisment
Advertisment
Latest Stories
Advertisment