ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਬ੍ਰੋਕਲੀ, ਇਹ ਹਨ ਇਸ ਦੇ ਫਾਇਦੇ

written by Rupinder Kaler | July 07, 2021

ਬ੍ਰੋਕਲੀ ਨੂੰ ਬਹੁਤ ਘੱਟ ਲੋਕ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ । ਜਦੋਂ ਕਿ ਬ੍ਰੋਕਲੀ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ । ਬ੍ਰੋਕਲੀ ਦਾ ਸੇਵਨ ਕਰਨ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ । ਇਸ ਵਿਚ ਬਹੁਤ ਸਾਰਾ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰਦਾ ਹੈ । ਬ੍ਰੋਕਲੀ ਵਿਚ ਬਹੁਤ ਸਾਰਾ ਫਾਈਬਰ ਅਤੇ ਵਿਟਾਮਿਨ-ਏ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਸਹੀ ਤਰ੍ਹਾਂ ਕੰਮ ਕਰਨ ਵਿਚ ਸਹਾਇਤਾ ਕਰਦਾ ਹੈ । broccoli ਹੋਰ ਪੜ੍ਹੋ : ਵਿਰਲਾਪ ਕਰਦੀ ਔਰਤ ਨੇ ਆਪਣੇ ਆਪ ਨੂੰ ਦੱਸਿਆ ਦਿਲੀਪ ਕੁਮਾਰ ਦੀ ਰਿਸ਼ਤੇਦਾਰ, ਘਰ ’ਚ ਨਹੀਂ ਦਿੱਤੀ ਐਂਟਰੀ, ਵੀਡੀਓ ਵਾਇਰਲ broccoli ਇਸ ਦੇ ਇਸਤੇਮਾਲ ਕਾਰਨ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਤੇ ਨਾਲ਼ ਹੀ ਅੱਖਾਂ ਵੀ ਕਮਜ਼ੋਰ ਨਹੀਂ ਹੁੰਦੀਆਂ । ਬ੍ਰੋਕਲੀ ਵਿਚ ਲੂਟੀਨ ਅਤੇ ਜੀਆਜ਼ੈਂਥਿਨ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਅੱਖਾਂ ਨੂੰ ਕਮਜ਼ੋਰ ਹੋਣ ਤੋਂ ਬਚਾਉਂਦੇ ਹਨ । ਸਲਫੋਰਾਫੇਨ ਅਤੇ ਵਿਟਾਮਿਨ ਸੀ ਬਰੋਕਲੀ ਵਿਚ ਪਾਏ ਜਾਂਦੇ ਹਨ ਜੋ ਇਮਿਯੂਨਿਟੀ ਵਧਾਉਣ ਵਿਚ ਮਦਦ ਕਰਦੇ ਹਨ ਜੋ ਬਿਮਾਰੀਆਂ ਤੋਂ ਬਚਣ ਵਿਚ ਸਹਾਇਤਾ ਕਰਦਾ ਹੈ । broccoli ਬ੍ਰੋਕਲੀ ਦਾ ਸੇਵਨ ਕਰਨ ਨਾਲ ਵਾਲ ਡਿੱਗਣੇ ਅਤੇ ਟੁੱਟਣੇ ਘੱਟ ਹੁੰਦੇ ਹਨ । ਇਸ ਦੇ ਨਾਲ ਹੀ ਵਾਲਾਂ ਨੂੰ ਤਾਕਤ ਵੀ ਮਿਲਦੀ ਹੈ । ਬ੍ਰੋਕਲੀ ਵਿੱਚ ਮੌਜੂਦ ਮੈਗਨੀਸ਼ੀਅਮ, ਪੋਟਾਸ਼ੀਅਮ, ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ ਸੀ ਵਰਗੇ ਪੌਸ਼ਟਿਕ ਤੱਤ ਇਸ ਵਿੱਚ ਸਹਾਇਤਾ ਕਰਦੇ ਹਨ।

0 Comments
0

You may also like