ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਖੀਰਾ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | October 05, 2021

ਖੀਰੇ (cucumber health benefits) ਦਾ ਸੇਵਨ ਸਰੀਰ ਨੂੰ ਕਈ ਗੰਭੀਰ ਬੀਮਾਰੀਆਂ ਤੋਂ ਬਚਾਉਣ ਵਿਚ ਸਹਾਇਕ ਹੈ। ਖੀਰੇ ਵਿਚ ਇਰੇਪਸਿਨ ਨਾਮਕ ਐਂਜਾਇਮ ਹੁੰਦਾ ਹੈ, ਜੋ ਪ੍ਰੋਟੀਨ ਨੂੰ ਪਚਾਉਣ ਵਿਚ ਸਹਾਇਤਾ ਕਰਦਾ ਹੈ। ਖੀਰੇ ਵਿਚ ਵਿਟਾਮਿਨ ਏ, ਬੀ1, ਬੀ6 ਸੀ, ਡੀ ਪੌਟਾਸ਼ੀਅਮ, ਫ਼ਾਸਫ਼ੋਰਸ, ਆਇਰਨ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ। ਖੀਰਾ (cucumber health benefits) ਕਬਜ਼ ਵਲੋਂ ਮੁਕਤੀ ਦਿਵਾਉਣ ਨਾਲ ਹੀ ਪੇਟ ਨਾਲ ਜੁੜੀ ਹਰ ਸਮੱਸਿਆ ਵਿਚ ਫ਼ਾਇਦੇਮੰਦ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਐਸਿਡਿਟੀ, ਛਾਤੀ ਦੀ ਜਲਣ ਵਿਚ ਨਿਯਮਤ ਰੂਪ ਵਿਚ ਖੀਰਾ ਖਾਣਾ ਲਾਭਦਾਇਕ ਹੁੰਦਾ ਹੈ।

Cucumber,,,,.-min Image From Google

ਹੋਰ ਪੜ੍ਹੋ :

ਬਿੱਗ ਬੌਸ 15: ਕਰਨ ਕੁੰਦਰਾ ਦੇ ਨਾਲ ਗੱਲਬਾਤ ਕਰਦੇ ਹੋਏ ਅਫਸਾਨਾ ਖ਼ਾਨ ਨੇ ਦੱਸਿਆ ਇਹ ਸੁਫ਼ਨੇ ਹੋਇਆ ਪੂਰਾ

ਖੀਰੇ (cucumber health benefits)  ਵਿਚ ਸਲਫ਼ਰ ਵਾਲਾਂ ਦੇ ਵਧਣ ਵਿਚ ਮਦਦ ਕਰਦੀ ਹੈ। ਹੋਰ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਖੀਰੇ ਦੇ ਜੂਸ ਨੂੰ ਗਾਜਰ ਅਤੇ ਪਾਲਕ ਦੇ ਜੂਸ ਨਾਲ ਵੀ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ। ਖੀਰਾ ਖਾਣ ਨਾਲ ਕੈਲੇਸਟਰੋਲ ਦਾ ਪੱਧਰ ਘੱਟ ਹੁੰਦਾ ਹੈ। ਇਸ ਨਾਲ ਦਿਲ ਸਬੰਧੀ ਰੋਗ ਹੋਣ ਦਾ ਸੰਦੇਹ ਘੱਟ ਰਹਿੰਦਾ ਹੈ। ਖੀਰੇ (cucumber health benefits)  ਵਿਚ ਫ਼ਾਈਬਰ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਦਰੁਸਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।

cucumber

ਭਾਰ ਘੱਟ ਕਰਨ ਲਈ ਖੀਰੇ ਦਾ ਸੇਵਨ ਕਾਫ਼ੀ ਫਾਇਦੇਮੰਦ ਰਹਿੰਦਾ ਹੈ। ਖੀਰੇ ਵਿਚ ਪਾਣੀ ਜ਼ਿਆਦਾ ਅਤੇ ਕੈਲੋਰੀ ਘੱਟ ਹੁੰਦੀ ਹੈ, ਇਸ ਲਈ ਭਾਰ ਘੱਟ ਕਰਨ ਲਈ ਇਹ ਚੰਗਾ ਵਿਕਲਪ ਹੋ ਸਕਦਾ ਹੈ। ਖੀਰੇ ਵਿਚ ਫ਼ਾਈਬਰ ਹੁੰਦੇ ਹਨ ਜੋ ਖਾਣਾ ਪਚਾਉਣ ਵਿਚ ਮਦਦਗਾਰ ਹੁੰਦੇ ਹਨ। ਖੀਰੇ ’ਚੋਂ ਨਿਕਲਣ ਵਾਲਾ ਫ਼ਾਇਟੋਕੈਮਿਕਲ ਮੂੰਹ ਦੀ ਬਦਬੂ ਨੂੰ ਖ਼ਤਮ ਕਰਦਾ ਹੈ। ਖੀਰੇ ਨਾਲ ਜੋੜਾਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਟਿਸ਼ੂ ਆਪਸ ਵਿਚ ਮਜ਼ਬੂਤ ਹੁੰਦੇ ਹਨ।

0 Comments
0

You may also like