ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਕੀਵੀ ਦਾ ਫਲ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

Written by  Rupinder Kaler   |  October 23rd 2021 05:27 PM  |  Updated: October 23rd 2021 05:27 PM

ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਕੀਵੀ ਦਾ ਫਲ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

ਕੀਵੀ (Kiwi benefits) ਵਿਟਾਮਿਨ ਬੀ, ਸੀ, ਐਂਟੀਆਕਸੀਡੈਂਟਸ, ਫਾਸਫੋਰਸ, ਪੋਟਾਸ਼ੀਅਮ ਤੇ ਕੈਲਸ਼ੀਅਮ ਨਾਲ ਭਰਪੂਰ, ਕੀਵੀ ਨੂੰ ਪੌਸ਼ਟਿਕ ਤੱਤਾਂ ਦਾ ਪਾਵਰਹਾਊਸ ਵੀ ਕਿਹਾ ਜਾਂਦਾ ਹੈ । ਤਣਾਅ, ਤਮਾਕੂਨੋਸ਼ੀ, ਕੈਂਸਰ, ਕੀਮੋਥੈਰੇਪੀ, ਰੇਡੀਏਸ਼ਨ, ਵਧੇਰੇ ਦਵਾਈਆਂ ਅਤੇ ਪ੍ਰਦੂਸ਼ਣ ਸਾਡੇ ਡੀਐਨਏ ਨੂੰ ਪ੍ਰਭਾਵਤ ਕਰਦੇ ਹਨ। ਇਸ ਦੇ ਕਾਰਨ ਗੁਰਦੇ, ਜਿਗਰ ਤੇ ਦਿਮਾਗ ਨਾਲ ਸੰਬੰਧਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਕੀਵੀ ਡੀਐਨਏ ਦੀ ਮੁਰੰਮਤ ਕਰਨ ਵਿੱਚ ਮਦਦ ਕਰਦੀ ਹੈ।

Kiwi

ਹੋਰ ਪੜ੍ਹੋ :

ਰਣਜੀਤ ਬਾਵਾ ਨੇ ਆਪਣੇ ਨਵੇਂ ਗਾਣੇ ‘ਅੱਤ ਤੋਂ ਅੰਤ’ ਦਾ ਪੋਸਟਰ ਕੀਤਾ ਸਾਂਝਾ

ਕੀਵੀ (Kiwi benefits)ਦਾ ਨਿਯਮਤ ਸੇਵਨ ਕੋਲਨ ਕੈਂਸਰ ਦੇ ਜੋਖਮ ਨੂੰ ਘਟਾਉਂਦੀ ਹੈ। ਇਮਿਊਨਿਟੀ ਬੂਸਟਰ ਕੀਵੀ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੀ ਹੈ ਅਤੇ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਦੀ ਹੈ। ਕੀਵੀ ਨੂੰ ਇੱਕ ਚੰਗਾ ਇਮਿਊਨਿਟੀ ਬੂਸਟਰ ਮੰਨਿਆ ਜਾਂਦਾ ਹੈ। ਕੀਵੀ ਖੂਨ ਦੇ ਜੰਮਣ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਹੁੰਦੀ ਹੈ।

ਹਰ ਰੋਜ਼ 2-3 ਕੀਵੀ ਖਾਣ ਨਾਲ ਬਲੱਡ ਕਲਾਟਿੰਗ ਦੂਰ ਹੋ ਜਾਂਦੀ ਹੈ। ਇਹ ਫਲ ਖੂਨ ਵਿੱਚ ਚਰਬੀ ਦੀ ਮਾਤਰਾ ਨੂੰ ਘਟਾਉਣ ਵਿੱਚ ਵੀ ਸਹਾਇਤਾ ਕਰਦੀ ਹੈ। ਹੋਰ ਤਾਂ ਹੋਰ ਜੇ ਤੁਹਾਨੂੰ ਸੱਟ ਲੱਗੀ ਹੈ ਜਾਂ ਤੁਹਾਡੀ ਸਰਜਰੀ ਹੋਈ ਹੈ, ਤਾਂ ਤੁਹਾਨੂੰ ਜ਼ਰੂਰ ਕੀਵੀ (Kiwi benefits) ਖਾਣੀ ਚਾਹੀਦੀ ਹੈ। ਇਸ ਨਾਲ ਤੁਹਾਡੇ ਸਰੀਰ ਦੀ ਰਿਕਵਰੀ ਤੇਜ਼ੀ ਨਾਲ ਹੁੰਦੀ ਹੈ। ਕੀਵੀ ਵਿੱਚ ਪਾਏ ਜਾਣ ਵਾਲੇ ਕੁਦਰਤੀ ਮਿਸ਼ਰਣ ਅਤੇ ਐਂਟੀਬੈਕਟੀਰੀਅਲ ਏਜੰਟ ਜ਼ਖ਼ਮ ਨੂੰ ਤੇਜ਼ੀ ਨਾਲ ਭਰਦੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network