ਆਪਣੀ ਖੁਰਾਕ ਵਿੱਚ ਸ਼ਾਮਿਲ ਕਰੋ ਦਹੀਂ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | March 24, 2021

ਦਹੀਂ ਵਿਚ ਕੈਲਸ਼ੀਅਮ, ਆਇਰਨ, ਫ਼ਾਸਫ਼ੋਰਸ, ਪ੍ਰੋਟੀਨ ਤੇ ਵਿਟਾਮਿਨ-ਬੀ ਸਮੇਤ ਹੋਰ ਕਈ ਪੌਸ਼ਟਿਕ ਤੱਤ ਹੁੰਦੇ ਹਨ ਦੁੱਧ ਨੂੰ ਕਾੜ੍ਹ ਕੇ ਜਿਹੜਾ ਦਹੀਂ ਤਿਆਰ ਕੀਤਾ ਜਾਂਦਾ ਹੈ, ਉਹ ਖਾਣ ਵਿਚ ਸਵਾਦੀ ਹੁੰਦਾ ਹੈ। ਇਹ ਤਾਸੀਰ ਵਿਚ ਠੰਢਾ, ਹਲਕਾ ਤੇ ਭੁੱਖ ਵਧਾਉਣ ਵਾਲਾ ਹੁੰਦਾ ਹੈ।

ਹੋਰ ਪੜ੍ਹੋ :

ਡਾਂਸ ਤੋਂ ਬਾਅਦ ਯੁਜ਼ਵੇਂਦਰ ਚਾਹਲ ਦੀ ਪਤਨੀ ਧਨਾਸ਼ਰੀ ਵਰਮਾ ਨੇ ਦਿਖਾਇਆ ਗਾਇਕੀ ਦਾ ਹੁਨਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਆਯੁਰਵੇਦ ਵਿਚ ਦਹੀਂ ਨੂੰ ਭੁੱਖ ਵਧਾਉਣ, ਨੀਂਦ ਲਿਆਉਣ, ਦਿਲ ਨੂੰ ਮਜ਼ਬੂਤ ਕਰਨ, ਖ਼ੂਨ ਸਾਫ਼ ਕਰਨ ਤੇ ਯਾਦਦਾਸ਼ਤ ਵਧਾਉਣ ਵਾਲਾ ਦਸਿਆ ਗਿਆ ਹੈ। ਭੋਜਨ ਨਾਲ ਦਹੀਂ ਦਾ ਸੇਵਨ ਕਰਨ ਨਾਲ-ਨਾਲ ਭੋਜਨ ਛੇਤੀ ਪਚਦਾ ਹੈ ਤੇ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ। ਇਹ ਦਸਤ, ਕਬਜ਼, ਪੀਲੀਆ, ਦਮਾ, ਗੈਸ ਤੇ ਬਵਾਸੀਰ ਆਦਿ ਰੋਗਾਂ ਵਿਚ ਆਰਾਮ ਦਿੰਦਾ ਹੈ।

ਬਗ਼ੈਰ ਮਲਾਈ ਦਾ ਦਹੀਂ ਹਲਕਾ ਤੇ ਭੁੱਖ ਵਧਾਉਣ ਵਾਲਾ ਹੁੰਦਾ ਹੈ। ਇਹ ਪੇਟ ਨੂੰ ਸਾਫ਼ ਕਰਨ ਤੇ ਪੇਟ ਦੀ ਜਲਣ ਰੋਕਣ ਵਿਚ ਵੀ ਸਹਾਈ ਹੁੰਦਾ ਹੈ। ਦਹੀਂ ਨਾਲ ਪੇਟ ਦੀ ਖ਼ੁਸ਼ਕੀ ਦੂਰ ਹੁੰਦੀ ਹੈ ਤੇ ਦਿਮਾਗ਼ ਨੂੰ ਠੰਢਕ ਮਿਲਦੀ ਹੈ।

0 Comments
0

You may also like