Advertisment

ਇਹਨਾਂ ਚੀਜਾਂ ਨੂੰ ਡਾਈਟ ਵਿੱਚ ਸ਼ਾਮਿਲ ਕਰਨ ਨਾਲ ਮਿਲੇਗਾ ਵੱਧ ਪ੍ਰੋਟੀਨ

author-image
By Rupinder Kaler
New Update
ਇਹਨਾਂ ਚੀਜਾਂ ਨੂੰ ਡਾਈਟ ਵਿੱਚ ਸ਼ਾਮਿਲ ਕਰਨ ਨਾਲ ਮਿਲੇਗਾ ਵੱਧ ਪ੍ਰੋਟੀਨ
Advertisment
ਮਾਹਿਰ ਮੰਨਦੇ ਹਨ ਕਿ ਹਰ ਵਿਅਕਤੀ ਨੂੰ ਆਪਣੇ ਸਰੀਰ ਦੇ ਭਾਰ ਦੇ ਅਨੁਸਾਰ ਪ੍ਰਤੀ ਪੌਂਡ 0.5 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਇੱਕ ਵਿਅਸਤ ਵਿਅਕਤੀ ਨੂੰ ਇੱਕ ਦਿਨ ਵਿੱਚ ਲਗਭਗ 50 ਤੋਂ 60 ਗ੍ਰਾਮ ਪ੍ਰੋਟੀਨ ਦੀ ਵਰਤੋਂ ਕਰਨ ਦੀ ਜ਼ਰੂਰਤ ਹੁੰਦੀ ਹੈ। ਆਓ ਆਪਾਂ ਜਾਣੀਏ ਕਿ ਸਾਨੂੰ
Advertisment
ਭੋਜਨ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਜੋ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ। ਸਾਰੀਆਂ ਕਿਸਮਾਂ ਦੀਆਂ ਦਾਲਾਂ ਵਿੱਚ ਉੱਚ ਪ੍ਰੋਟੀਨ ਹੁੰਦਾ ਹੈ। publive-image ਹੋਰ ਪੜ੍ਹੋ : ਬੌਬੀ ਦਿਓਲ ਨੇ ਇੰਸਟਾਗ੍ਰਾਮ ‘ਤੇ ਅਭੈ ਦਿਓਲ ਨੂੰ ਭੇਜਿਆ ਇਸ ਤਰ੍ਹਾਂ ਦਾ ਸੁਨੇਹਾ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ
Advertisment
publive-image   ਦਾਲਾਂ ਦਾ ਸੇਵਨ ਕਰਨ ਨਾਲ, ਤੁਸੀਂ ਆਸਾਨੀ ਨਾਲ ਪ੍ਰੋਟੀਨ ਪ੍ਰਾਪਤ ਕਰ ਸਕਦੇ ਹੋ ਜੋ ਤੁਹਾਨੂੰ ਰੋਜ਼ਾਨਾ ਚਾਹੀਦਾ ਹੈ। ਐਫ ਡੀ ਏ ਦੇ ਅਨੁਸਾਰ, 100 ਗ੍ਰਾਮ ਪਕਾਈ ਗਈ ਦਾਲ ਵਿੱਚ ਲਗਭਗ 9.02 ਗ੍ਰਾਮ ਪ੍ਰੋਟੀਨ ਹੁੰਦਾ ਹੈ। ਕਾਬਲੀ ਛੋਲੇ ਵੀ ਪ੍ਰੋਟੀਨ ਦਾ ਬਹੁਤ ਚੰਗਾ ਸਰੋਤ ਹੁੰਦੇ ਹਨ। ਪ੍ਰੋਟੀਨ ਤੋਂ ਇਲਾਵਾ ਇਸ ਵਿਚ ਪੌਸ਼ਟਿਕ ਤੱਤ, ਫਾਈਬਰ, ਆਇਰਨ, ਫੋਲੇਟ, ਪੋਟਾਸ਼ੀਅਮ ਆਦਿ ਪੋਸ਼ਕ ਤੱਤ ਵੀ ਹੁੰਦੇ ਹਨ ਜੋ ਸਾਡੇ ਸਰੀਰ ਦੀ ਜ਼ਰੂਰਤ ਨੂੰ ਪੂਰਾ ਕਰਦੇ ਹਨ। ਦੱਸ ਦੇਈਏ ਕਿ 100 ਗ੍ਰਾਮ ਕਾਬਲੀ ਛੋਲੇ ਦੇ ਵਿਚ ਲਗਭਗ 8.86 ਗ੍ਰਾਮ ਪ੍ਰੋਟੀਨ ਹੁੰਦਾ ਹੈ। publive-image ਹਰੇ ਮਟਰ ਵਿੱਚ ਵੀ ਉੱਚ ਪ੍ਰੋਟੀਨ ਹੁੰਦਾ ਹੈ ਜੋ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ। ਪ੍ਰੋਟੀਨ ਤੋਂ ਇਲਾਵਾ ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ, ਥਿਆਮੀਨ, ਫੋਲੇਟ ਆਦਿ ਪੋਸ਼ਕ ਤੱਤ ਵੀ ਹੁੰਦੇ ਹਨ। ਦੱਸ ਦੇਈਏ ਕਿ 100 ਗ੍ਰਾਮ ਹਰੇ ਮਟਰ ਵਿੱਚ 4.71 ਗ੍ਰਾਮ ਪ੍ਰੋਟੀਨ ਹੁੰਦਾ ਹੈ। ਟੋਫੂ ਪ੍ਰੋਟੀਨ ਦੇ ਮਾਮਲੇ ਵਿੱਚ ਇਕ ਵਧੀਆ ਸ਼ਾਕਾਹਾਰੀ ਭੋਜਨ ਹੈ। ਇਹ ਪਨੀਰ ਦੀ ਤਰ੍ਹਾਂ ਲੱਗਦਾ ਹੈ ਅਤੇ ਕਿਸੇ ਵੀ ਕਿਸਮ ਦੇ ਫਲੇਵਰ ਨੂੰ ਸੋਖ ਸਕਦਾ ਹੈ। ਇਸ ਵਿੱਚ ਪ੍ਰੋਟੀਨ ਦੇ ਨਾਲ ਕੈਲਸ਼ੀਅਮ ਅਤੇ ਆਇਰਨ ਵੀ ਹੁੰਦਾ ਹੈ। ਟੋਫੂ ਦੇ 100 ਗ੍ਰਾਮ ਵਿੱਚ 9.41 ਗ੍ਰਾਮ ਪ੍ਰੋਟੀਨ ਹੁੰਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment