Advertisment

ਪਰੇਸ਼ ਰਾਵਲ ਦੇ ਬੇਟੇ ਆਦਿੱਤਆ ਰਾਵਲ ਬਾਲੀਵੁੱਡ ਵਿੱਚ ਰੱਖਣ ਜਾ ਰਹੇ ਹਨ ਕਦਮ, ਇਸ ਫ਼ਿਲਮ ’ਚ ਆਉਣਗੇ ਨਜ਼ਰ

author-image
By Rupinder Kaler
New Update
ਪਰੇਸ਼ ਰਾਵਲ ਦੇ ਬੇਟੇ ਆਦਿੱਤਆ ਰਾਵਲ ਬਾਲੀਵੁੱਡ ਵਿੱਚ ਰੱਖਣ ਜਾ ਰਹੇ ਹਨ ਕਦਮ, ਇਸ ਫ਼ਿਲਮ ’ਚ ਆਉਣਗੇ ਨਜ਼ਰ
Advertisment
ਮਸ਼ਹੂਰ ਅਦਾਕਾਰ ਪਰੇਸ਼ ਰਾਵਲ ਦੇ ਬੇਟੇ ਆਦਿੱਤਆ ਰਾਵਲ ਬਾਲੀਵੁੱਡ ਵਿੱਚ ਐਂਟਰੀ ਕਰਨ ਜਾ ਰਹੇ ਹਨ । ਉਹਨਾਂ ਦੀ ਫ਼ਿਲਮ ‘ਬਮਫਾੜ’ ਛੇਤੀ ਹੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦਾ ਟਰੇਲਰ ਸਾਹਮਣੇ ਆ ਗਿਆ ਹੈ ਤੇ ਇਹ ਇਲਾਹਾਬਾਦ ਤੇ ਅਧਾਰਿਤ ਹੈ । ਆਦਿੱਤਆ ਤੋਂ ਇਲਾਵਾ ਇਸ ਫ਼ਿਲਮ ਵਿੱਚ ਵਿਜੇ ਵਰਮਾ, ਜਤਿਨ ਸਰਨਾ ਅਤੇ ਸ਼ਾਲਿਨੀ ਪਾਂਡੇ ਹੈ । https://www.instagram.com/p/B-on32-J9aL/ ਫ਼ਿਲਮ ਦਾ ਨਿਰਦੇਸ਼ਨ ਰੰਜਨ ਚੰਦੇਲ ਨੇ ਕੀਤਾ ਹੈ ਤੇ ਇਸ ਨੂੰ ਅਨੁਰਾਗ ਕਸ਼ਯਪ ਪੇਸ਼ ਕਰ ਰਹੇ ਹਨ । ਆਦਿੱਤਆ ਨੇ ਆਪਣੇ ਫ਼ਿਲਮੀ ਸ਼ੁਰੂਆਤ ਬਾਰੇ ਗੱਲ ਕਰਦੇ ਹੋਏ ਦੱਸਿਆ ਹੈ ਕਿ ‘ਸਕੂਲ ਸਮੇਂ ਉਸ ਨੂੰ ਕ੍ਰਿਕੇਟ ਬਹੁਤ ਵਧੀਆ ਲੱਗਦਾ ਸੀ ਪਰ ਬਾਅਦ ਵਿੱਚ ਫੁੱਟਬਾਲ ਖੇਡਣਾ ਸ਼ੁਰੂ ਕੀਤਾ । ਮੈਂ ਮੁੰਬਈ ਤੇ ਮਹਾਰਾਸ਼ਟਰ ਲਈ ਖੇਡ ਚੁੱਕਿਆਂ ਹਾਂ ।
Advertisment
https://www.instagram.com/p/BxryHI5pbBN/ ਮੈਂ ਮੁੰਬਈ ਯੂਨੀਵਰਸਿਟੀ ਟੀਮ ਦਾ ਕਪਤਾਨ ਵੀ ਰਹਿ ਚੁੱਕਿਆਂ ਹਾਂ ਪਰ ਮੇਰੀ ਦਿਲਚਸਪੀ ਬਾਅਦ ਵਿੱਚ ਥਿਏਟਰ ਵੱਲ ਹੋ ਗਈ । ਫਿਰ ਮੇਰਾ ਰੁਝਾਨ ਫ਼ਿਲਮਾਂ ਵੱਲ ਹੋ ਗਿਆ । ਮੇਰੇ ਮਾਤਾ ਪਿਤਾ ਵੀ ਥਿਏਟਰ ਬੈਕਗਰਾਊਂਡ ਨਾਲ ਸਬੰਧ ਰੱਖਦੇ ਹਨ ਮੈਂ ਉਹਨਾਂ ਦੀ ਪ੍ਰਫਾਰਮੈਂਸ ਨੂੰ ਕਈ ਵਾਰ ਥਿਏਟਰ ਵਿੱਚ ਦੇਖਿਆ ਹੈ । https://www.instagram.com/p/Byme-grF7vH/ ਮੈਂ ਖੁਦ ਵੀ ਸਕੂਲ ਤੇ ਕਾਲਜ ਵਿੱਚ ਥਿਏਟਰ ਕੀਤਾ ਹੈ । ਮੇਰੇ ਮਾਤਾ ਪਿਤਾ ਨੇ ਹਮੇਸ਼ਾ ਮੈਨੂੰ ਸਪੋਟ ਕੀਤਾ ਹੈ ਤੇ ਉਹ ਇਸ ਗੱਲ ਤੋਂ ਬਹੁਤ ਖੁਸ਼ ਹਨ ਕਿ ਮੈਂ ਇਸ ਪ੍ਰੋਫੈਸ਼ਨ ਵਿੱਚ ਕਦਮ ਰੱਖ ਰਿਹਾ ਹਾਂ। ਪਰ ਉਹਨਾਂ ਨੇ ਇਹ ਸਾਫ ਕਿਹਾ ਹੈ ਕਿ ਇਹ ਮੇਰੀ ਯਾਤਰਾ ਹੈ ਤੇ ਮੈਨੂੰ ਆਪਣੇ ਫ਼ੈਸਲੇ ਜ਼ਿੰਮੇਵਾਰੀ ਨਾਲ ਲੈਣੇ ਹੋਣਗੇ’ । https://www.instagram.com/p/B9Dznb3JlEV/
Advertisment

Stay updated with the latest news headlines.

Follow us:
Advertisment
Advertisment
Latest Stories
Advertisment