ਅਨੰਨਿਆ ਪਾਂਡੇ ਨਾਲ ਅਫੇਅਰ ਦੀ ਅਫਵਾਹਾਂ ਵਿਚਾਲੇ ਆਦਿਤਯਾ ਰਾਏ ਕਪੂਰ ਨੇ ਦੱਸਿਆ ਆਪਣਾ ਵੈਡਿੰਗ ਪਲਾਨ, ਪੜ੍ਹੋ ਪੂਰੀ ਖ਼ਬਰ

written by Pushp Raj | August 04, 2022

Aditya Roy Kapur's wedding plan: ਬਾਲੀਵੁੱਡ ਸੈਲੇਬਸ ਆਦਿਤਯਾ ਰਾਏ ਕਪੂਰ ਅਤੇ ਅਨੰਨਿਆ ਪਾਂਡੇ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਕੌਫੀ ਵਿਦ ਕਰਨ ਸ਼ੋਅ ਵਿੱਚ ਅਨੰਨਿਆ ਨੇ ਆਦਿਤਯਾ ਨੂੰ ਬੇਹੱਦ ਹੌਟ ਦੱਸਿਆ ਸੀ ਤੇ ਕਰਨ ਨੇ ਦੋਹਾਂ ਦੇ ਰਿਲੇਸ਼ਨਸ਼ਿਪ 'ਤੇ ਹਿੰਟ ਵੀ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਦੇ ਅਫੇਅਰ ਦੀਆਂ ਖਬਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉਥੇ ਹੀ ਹੁਣ ਆਦਿਤਯਾ ਰਾਏ ਕਪੂਰ ਨੇ ਆਪਣਾ ਵੈਡਿੰਗ ਪਲਾਨ ਬਾਰੇ ਗੱਲਬਾਤ ਕੀਤੀ ਹੈ।

image From instagram

ਆਪਣੇ ਇੱਕ ਇੰਟਰਵਿਊ ਦੌਰਾਨ ਆਦਿਤਿਯਾ ਰਾਏ ਕਪੂਰ ਤੋਂ ਜਦੋਂ ਵਿਆਹ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, 'ਮੈਂ ਵਿਆਹ 'ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰਦਾ ਹਾਂ। ਜੇ ਇਹ ਹੋਣਾ ਹੈ, ਤਾਂ ਇਹ ਹੋਵੇਗਾ। ਇਹ ਉਹ ਚੀਜ਼ ਨਹੀਂ ਹੈ ਜੋ ਮੈਂ ਪ੍ਰਗਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।

image From instagram

ਆਦਿਤਿਯਾ ਨੇ ਕਿਹਾ ਮੈਂ ਇਸ ਨੂੰ ਹਰ ਰੋਜ਼ ਆਮ ਵਾਂਗ ਲੈਂਦਾ ਹਾਂ। ਅਜਿਹੇ 'ਚ ਜਦੋਂ ਵੀ ਵਿਆਹ ਹੋਣਾ ਹੈ ਤਾਂ ਹੋ ਜਾਵੇਗਾ। ਮੇਰੀ ਫਿਲਹਾਲ ਵਿਆਹ ਦੀ ਕੋਈ ਯੋਜਨਾ ਨਹੀਂ ਹੈ। ਜਦੋਂ ਵਿਆਹ ਹੋਣਾ ਹੋਵੇਗਾ ਤਾਂ ਹੋ ਜਾਵੇਗਾ।

ਇਸ ਤੋਂ ਇਲਾਵਾ ਆਦਿਤਿਯਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ। ਆਦਿਤਿਯਾ ਨੇ ਕਿਹਾ, "ਪਰਿਵਾਰ ਨਾਲ ਸਮਾਂ ਬਿਤਾਉਣਾ, ਗਿਟਾਰ ਵਜਾਉਣਾ, ਖੇਡਣਾ ਅਤੇ ਯਾਤਰਾਵਾਂ 'ਤੇ ਜਾਣਾ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਮੈਨੂੰ ਸ਼ਾਂਤੀ ਅਤੇ ਆਰਾਮ ਦਿੰਦੀਆਂ ਹਨ। ਮੈਨੂੰ ਇਹ ਕਰਨਾ ਪਸੰਦ ਹੈ ਅਤੇ ਜਦੋਂ ਤੁਸੀਂ ਇਹ ਕਰਦੇ ਹੋ ਤਾਂ ਤੁਸੀਂ ਇਸ ਵਿੱਚ ਗੁਆਚ ਜਾਂਦੇ ਹੋ। ਜਦੋਂ ਤੁਸੀਂ ਯਾਤਰਾ ਕਰਦੇ ਹੋ, ਤਾਂ ਤੁਸੀਂ ਹਮੇਸ਼ਾ ਤਰੋਤਾਜ਼ਾ ਹੋ ਕੇ ਵਾਪਸ ਆਉਂਦੇ ਹੋ।

Image source: Instagram

ਹੋਰ ਪੜ੍ਹੋ: ਟਵਿੱਟਰ 'ਤੇ ਟ੍ਰੈਂਡ ਹੋਇਆ 'Boycott Alia Bhatt', ਫ਼ਿਲਮ ਮੇਕਰਸ 'ਤੇ ਲੱਗੇ ਮਰਦਾਂ ਖਿਲਾਫ ਘਰੇਲੂ ਹਿੰਸਾ ਲਈ ਵਧਾਵਾ ਦੇਣ ਦੇ ਦੋਸ਼

ਆਦਿਤਿਯਾ ਨੇ ਅਨੰਨਿਆ ਪਾਂਡੇ ਨਾਲ ਆਪਣੇ ਰਿਸ਼ਤੇ ਬਾਰੇ ਕੋਈ ਗੱਲ ਨਹੀਂ ਕੀਤੀ। ਅਨੰਨਿਆ ਪਾਂਡੇ ਨੇ ਵੀ 'ਕੌਫੀ ਵਿਦ ਕਰਨ' 'ਚ ਆਦਿਤਿਯਾ ਨੂੰ ਹੌਟ ਕਿਹਾ ਸੀ ਪਰ ਰਿਸ਼ਤੇ ਨੂੰ ਲੈ ਕੇ ਉਹ ਚੁੱਪ ਰਹੀ। ਇਸ ਦੇ ਨਾਲ ਹੀ ਕਰਨ ਜੌਹਰ ਨੇ ਆਪਣੀ ਪਾਰਟੀ ਦੌਰਾਨ ਦੋਵਾਂ ਦੀ ਨਜ਼ਦੀਕੀਆਂ ਦਾ ਜ਼ਿਕਰ ਕਰਕੇ ਉਨ੍ਹਾਂ ਦੇ ਅਫੇਅਰ ਦਾ ਸੰਕੇਤ ਦਿੱਤਾ ਹੈ।

You may also like