ਆਪਣੇ ਪ੍ਰਸ਼ੰਸਕ ਦੀ ਇਸ ਹਰਕਤ ਤੇ ਭੜਕੇ ਗਾਇਕ ਅਦਨਾਨ ਸਾਮੀ, ਲਤਾ ਮੰਗੇਸ਼ਕਰ ਨੂੰ ਲੈ ਕੇ ਕੀਤਾ ਸੀ ਇਸ ਤਰ੍ਹਾਂ ਦਾ ਕਮੈਂਟ

written by Rupinder Kaler | January 15, 2021

ਗਾਇਕ ਅਦਨਾਨ ਸਾਮੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੇ ਪ੍ਰਸ਼ੰਸਕਾਂ ਦੀ ਹਰ ਹਰਕਤ ਤੇ ਪ੍ਰਤੀਕਰਮ ਦਿੰਦੇ ਹਨ । ਇਸ ਸਭ ਦੇ ਚਲਦੇ ਅਦਨਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਬਾਲੀਵੁੱਡ ਦੀ ਲੇਜੇਂਡਰੀ ਸਿੰਗਰਸ ਲਤਾ ਮੰਗੇਸ਼ਕਰ, ਆਸ਼ਾ ਭੋਸਲੇ ਤੇ ਨੂਰਜਹਾਂ ਦੀ ਤਸਵੀਰ ਪੋਸਟ ਕੀਤੀ ਸੀ ।

ਹੋਰ ਪੜ੍ਹੋ :

ਹਰਫ ਚੀਮਾ ਲੈ ਕੇ ਆ ਰਹੇ ਨੇ ਨਵਾਂ ਕਿਸਾਨੀ ਗੀਤ ‘BORDER’, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਪੋਸਟਰ

ਬੱਬੂ ਮਾਨ ਦਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਤਸਵੀਰ ਦੇ ਨਾਲ ਸਿੰਗਰ ਨੇ ਕੈਪਸ਼ਨ ’ਚ ਲਿਖਿਆ, ‘ਕਿੰਨੀ ਆਈਕਾਨਿਕ ਤੇ ਇਤਿਹਾਸਿਕ ਫੋਟੋਆਂ ਹਨ । ਅਦਨਾਨ ਦੀ ਇਸ ਪੋਸਟ ’ਤੇ ਇਕ ਯੂਜ਼ਰਜ਼ ਨੇ ਲਤਾ ਮੰਗੇਸ਼ਕਰ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਲੇ ’ਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਯੂਜ਼ਰਜ਼ ਨੇ ਅਦਨਾਨ ਦੇ ਪੋਸਟ ’ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੀ ਅਲੋਚਨਾ ਕਰਦੇ ਹੋਏ ਇਕ ਕੁਮੈਂਟ ਕੀਤਾ, ਪਰ ਉਸ ਦਾ ਕੁਮੈਂਟ ਪੜ੍ਹ ਕੇ ਅਦਨਾਨ ਵੀ ਚੁੱਪ ਨਹੀਂ ਬੈਠੇ ਤੇ ਉਨ੍ਹਾਂ ਨੇ ਯੂਜ਼ਰਜ਼ ਨੂੰ ਪਲਟ ਕੇ ਕਰਾਰਾ ਜਵਾਬ ਦਿੱਤਾ। ਯੂਜ਼ਰਜ਼ ਨੇ ਕੁਮੈਂਟ ਕਰਦੇ ਹੋਏ ਲਿਖਿਆ, ‘ਲਤਾ ਮੰਗੇਸ਼ਕਰ ਦੀ ਆਵਾਜ਼ ਵਧੀਆ ਹੈ, ਇਹ ਸੋਚਣ ਲਈ ਭਾਰਤੀਆਂ ਦਾ ਬ੍ਰੇਨਵਾਸ਼ ਕੀਤਾ ਗਿਆ ਹੈ।

0 Comments
0

You may also like