ਅਫਰੀਕਾ ਦੇ ਇਸ ਡਾਂਸਰ ਨੇ ਬਣਾਇਆ ਗੁਰੂ ਰੰਧਾਵਾ ਦੇ ਨਵੇਂ ਗੀਤ ‘DANCE MERI RANI’ ਤੇ ਬਣਾਇਆ ਸ਼ਾਨਦਾਰ ਵੀਡੀਓ, ਗੁਰੂ ਰੰਧਾਵਾ ਨੇ ਸਾਂਝਾ ਕੀਤਾ ਇਹ ਵੀਡੀਓ

Written by  Lajwinder kaur   |  December 26th 2021 05:50 PM  |  Updated: December 26th 2021 05:50 PM

ਅਫਰੀਕਾ ਦੇ ਇਸ ਡਾਂਸਰ ਨੇ ਬਣਾਇਆ ਗੁਰੂ ਰੰਧਾਵਾ ਦੇ ਨਵੇਂ ਗੀਤ ‘DANCE MERI RANI’ ਤੇ ਬਣਾਇਆ ਸ਼ਾਨਦਾਰ ਵੀਡੀਓ, ਗੁਰੂ ਰੰਧਾਵਾ ਨੇ ਸਾਂਝਾ ਕੀਤਾ ਇਹ ਵੀਡੀਓ

ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਟੇਲੇਂਟ ਹੋਣ ਨਾਲ ਤੁਹਾਨੂੰ ਬਹੁਤ ਘੱਟ ਸਮੇਂ ਵਿੱਚ ਪ੍ਰਸਿੱਧੀ ਮਿਲਦੀ ਹੈ। ਅਫ਼ਰੀਕਾ ਦੇ ਤਨਜ਼ਾਨੀਆ ਦੀ ਭੈਣ-ਭਰਾ ਦੀ ਜੋੜੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਕੀ ਤੁਹਾਨੂੰ ਤਨਜ਼ਾਨੀਆ ਦੇ ਭਰਾ-ਭੈਣ ਦੀ ਜੋੜੀ ਯਾਦ ਹੈ? ਜਿਸ ਨੇ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਦੇ ਇਕ ਤੋਂ ਵੱਧ ਹਿੰਦੀ ਗੀਤਾਂ ਦੀਆਂ ਰੀਲਾਂ ਬਣਾ ਕੇ ਖੂਬ ਤਾਰੀਫਾਂ ਬਟੋਰੀਆਂ ਸਨ। ਕਾਇਲੀ ਪੌਲ kili paul ਨਾਂ ਦੇ ਇਸ ਸ਼ਖਸ ਨੇ ਹੁਣ ਆਪਣੇ ਡਾਂਸ ਦਾ ਜਾਦੂ ਇਸ ਤਰ੍ਹਾਂ ਦਿਖਾਇਆ ਹੈ ਕਿ ਲੋਕ ਉਸ ਦੇ ਟੈਲੇਂਟ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਕਾਇਲੀ ਨੇ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਨਵੇਂ ਗੀਤ ਡਾਂਸ ਮੇਰੀ ਰਾਣੀ Dance Meri Rani ਉੱਤੇ ਆਪਣਾ ਸ਼ਾਨਦਾਰ ਡਾਂਸ ਵੀਡੀਓ ਬਣਾਇਆ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜਦੋਂ ਇਹ ਵੀਡੀਓ ਗੁਰੂ ਰੰਧਾਵਾ ਕੋਲ ਪਹੁੰਚਿਆ ਤਾਂ ਉਹ ਵੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਪਾਏ ਤੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇਹ ਵੀਡੀਓ ਸਾਂਝਾ ਕੀਤਾ ਹੈ।

inisde image of dance meri rani

ਹੋਰ ਪੜ੍ਹੋ : ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੁਰੂ ਰੰਧਾਵਾ ਨੇ ਲਿਖਿਆ ਹੈ- ‘ਜਦੋਂ ਇਹ ਗੀਤ ਅਫਰੀਕਾ 'ਚ ਦਾਖਲ ਹੁੰਦਾ ਹੈ’। ਇਹ ਵੀਡੀਓ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ। ਤਿੰਨ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਨਾਮੀ ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਡਾਂਸ ਦੀ ਤਾਰੀਫ ਕਰ ਰਹੇ ਹਨ।

killi paul dance video

ਹੋਰ ਪੜ੍ਹੋ : ਗਾਇਕ ਅਖਿਲ ਦਾ ਨਵਾਂ ਗੀਤ ‘Aashiq Mud Na Jaawe’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਨੋਰਾ ਫਤੇਹੀ ਨੇ ਵੀ ਕਾਇਲੀ ਪਾਲ ਦੀ ਪੋਸਟ 'ਤੇ ਟਿੱਪਣੀ ਕੀਤੀ ਹੈ। ਅਦਾਕਾਰਾ ਨੇ ਲਿਖਿਆ- ਇਹ ਸ਼ਾਨਦਾਰ ਸੀ। ਨੋਰਾ ਫਤੇਹੀ ਨੇ ਵੀ ਇਸ ਵੀਡੀਓ ਨੂੰ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਇਲੀ ਬਾਲੀਵੁੱਡ ਦੇ ਸਾਰੇ ਗੀਤਾਂ ਅਤੇ ਰੈਪਰ ਬਾਦਸ਼ਾਹ ਦੇ ਗੀਤਾਂ 'ਤੇ ਡਾਂਸ ਕਰਦੇ ਹੋਏ ਵੀਡੀਓਜ਼ ਬਣਾਏ ਨੇ। ਉਸ ਦੀਆਂ ਵੀਡੀਓਜ਼ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਹਨ।

 

View this post on Instagram

 

A post shared by Guru Randhawa (@gururandhawa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network