ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ, ਸਾਬਿਤ ਕੀਤਾ ਇਹਨਾਂ ਅਫ਼ਰੀਕਨਸ ਨੇ, ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਵੀਡੀਓ

Written by  Aaseen Khan   |  June 20th 2019 01:41 PM  |  Updated: June 20th 2019 01:41 PM

ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ, ਸਾਬਿਤ ਕੀਤਾ ਇਹਨਾਂ ਅਫ਼ਰੀਕਨਸ ਨੇ, ਸੁਨੰਦਾ ਸ਼ਰਮਾ ਨੇ ਸਾਂਝਾ ਕੀਤਾ ਵੀਡੀਓ

ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸੰਗੀਤ ਦੀ ਕੋਈ ਭਾਸ਼ਾ ਨਹੀਂ ਹੁੰਦੀ ਅਤੇ ਇਹ ਹੀ ਕਹਿ ਰਹੇ ਨੇ ਗਾਇਕਾ ਸੁਨੰਦਾ ਸ਼ਰਮਾ ਇੱਕ ਵੀਡੀਓ ਰਾਹੀਂ। ਜੀ ਹਾਂ ਸੁਨੰਦਾ ਸ਼ਰਮਾ ਜਿੰਨ੍ਹਾਂ ਦੇ ਗਾਣਿਆਂ ਦਾ ਹਰ ਕੋਈ ਮੁਰੀਦ ਹੈ ਉਹਨਾਂ ਸ਼ੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਕੁਝ ਅਫਰੀਕਨ ਨੌਜਵਾਨ ਹਿੰਦੀ ਗੀਤ 'ਭੋਲੀ ਸੀ ਸੂਰਤ' ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਜ਼ਾਹਿਰ ਹੈ ਇਹ ਭਾਰਤੀ ਨਹੀਂ ਹਨ ਪਰ ਸੰਗੀਤ ਪ੍ਰਤੀ ਇਹਨਾਂ ਦਾ ਪਿਆਰ ਕਿਸੇ ਦੇਸ਼ ਦੀ ਸਰਹੱਦ ਤੇ ਭਾਸ਼ਾ ਨਹੀਂ ਰੋਕ ਸਕਦੀ ਹੈ। ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

View this post on Instagram

 

Music has no language barrier ❤️ This video will make your day ? Tag the one you wanna dedicate this song !

A post shared by Sunanda Sharma (@sunanda_ss) on

ਪੰਜਾਬੀ ਅਤੇ ਬਾਲੀਵੁੱਡ ਗਾਣਿਆਂ ਦੀ ਪੂਰੀ ਦੁਨੀਆਂ 'ਚ ਚੜ੍ਹਤ ਹੈ। ਇਸ ਤੋਂ ਪਹਿਲਾਂ ਵੀ ਅਲੱਗ ਅਲੱਗ ਦੇਸ਼ਾਂ ਦੇ ਵਿਅਕਤੀਆਂ ਵੱਲੋਂ ਪੰਜਾਬੀ ਅਤੇ ਹਿੰਦੀ ਗਾਣੇ ਗਾਉਂਦਿਆਂ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ। ਅਜਿਹੀਆਂ ਵੀਡੀਓਜ਼ ਨਾਲ ਇਹ ਤਾਂ ਸਾਬਿਤ ਹੁੰਦਾ ਹੈ ਕਿ ਸੰਗੀਤ ਦੇ ਦੀਵਾਨਿਆਂ ਨੂੰ ਕੋਈ ਭਾਸ਼ਾ ਅੜਿਕਾ ਨਹੀਂ ਲਗਾ ਸਕਦੀ।

ਹੋਰ ਵੇਖੋ : ਹੋਰ ਵੇਖੋ : ਜਤਿੰਦਰ ਧੀਮਾਨ ਤੇ ਸ਼ਹਿਨਾਜ਼ ਗਿੱਲ ਦਾ ਇਹ ਡਿਊਟ ਗੀਤ ਤੁਹਾਨੂੰ ਵੀ ਆਵੇਗਾ ਪਸੰਦ, ਵੀਡੀਓ ਹੋਇਆ ਵਾਇਰਲ

ਸੁਨੰਦਾ ਸ਼ਰਮਾ ਜਿੰਨ੍ਹਾਂ ਨੇ ਇਹ ਵੀਡੀਓ ਸਾਂਝਾ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਨਾਲ ਹਰ ਕਿਸੇ ਦਾ ਦਿਨ ਬਣ ਜਾਵੇਗਾ। ਸੁਨੰਦਾ ਦੇ ਗਾਣਿਆਂ ਦੀ ਗੱਲ ਕਰੀਏ ਤਾਂ ਸੈਂਡਲ, ਮੋਰਨੀ, ਜਾਨੀ ਤੇਰੇ ਨਾਂ ਵੇ, ਵਰਗੇ ਬਹੁਤ ਸਾਰੇ ਹਿੱਟ ਪੰਜਾਬੀ ਗਾਣੇ ਦੇ ਚੁੱਕੇ ਹਨ। ਇਸ ਤੋਂ ਇਲਾਵਾ ਸੁਨੰਦਾ ਸ਼ਰਮਾ ਬਾਲੀਵੁੱਡ ਫ਼ਿਲਮਾਂ 'ਲੁਕਾ ਛੁਪੀ' ਅਤੇ ਨਵਾਬਜ਼ਾਦੇ ਫ਼ਿਲਮ ਦੇ ਗਾਣਿਆਂ 'ਚ ਵੀ ਆਪਣੀ ਅਵਾਜ਼ ਦੇ ਚੁੱਕੇ ਹਨ। ਸੱਜਣ ਸਿੰਘ ਰੰਗਰੂਟ ਪੰਜਾਬੀ ਫ਼ਿਲਮ 'ਚ ਸੁਨੰਦਾ ਆਪਣਾ ਐਕਟਿੰਗ ਡੈਬਿਊ ਵੀ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network