ਫ਼ਿਲਮ ‘ਦੂਰਬੀਨ’ ਦੇ ਪ੍ਰਮੋਸ਼ਨ ਸਮੇਂ ਨਿੰਜਾ ਤੇ ਅਫਸਾਨਾ ਖ਼ਾਨ ਨੇ ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਗਾ ਕੇ ਸਰੋਤਿਆਂ ਨੂੰ ਲਾਇਆ ਝੂਮਣ, ਦੇਖੋ ਵੀਡੀਓ

Written by  Lajwinder kaur   |  September 27th 2019 02:04 PM  |  Updated: September 27th 2019 02:05 PM

ਫ਼ਿਲਮ ‘ਦੂਰਬੀਨ’ ਦੇ ਪ੍ਰਮੋਸ਼ਨ ਸਮੇਂ ਨਿੰਜਾ ਤੇ ਅਫਸਾਨਾ ਖ਼ਾਨ ਨੇ ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਗਾ ਕੇ ਸਰੋਤਿਆਂ ਨੂੰ ਲਾਇਆ ਝੂਮਣ, ਦੇਖੋ ਵੀਡੀਓ

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਨੇ। ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਦਿੱਗਜ ਗਾਇਕ ਨਿੰਜਾ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਦੂਰਬੀਨ ਫ਼ਿਲਮ ਦੀ ਟੀਮ ਜਲੰਧਰ ਸ਼ਹਿਰ ਫ਼ਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ ਸਨ। ਜਿੱਥੇ ਫ਼ਿਲਮ ਦੀ ਪ੍ਰਮੋਸ਼ਨ ਸਮੇਂ ਨਿੰਜਾ ਤੇ ਅਫਸਾਨਾ ਖ਼ਾਨ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਹੀ ਬੰਨ ਕੇ ਰੱਖ ਦਿੱਤਾ। ਪਰ ਜਦੋਂ ਦੋਵਾਂ ਗਾਇਕਾਂ ਨੇ ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਗਾਇਆ ਤਾਂ ਦਰਸ਼ਕਾਂ ਨੂੰ ਝੂਮਣ ਲਗਾ ਦਿੱਤਾ।

ਹੋਰ ਵੇਖੋ:ਇਹਾਨਾ ਢਿੱਲੋਂ ਨੇ ਬੱਚਿਆਂ ਦੇ ਚਿਹਰਿਆਂ ‘ਤੇ ਬਿਖੇਰੀ ਮੁਸਕਾਨ, ਸਕੂਲੀ ਬੱਚਿਆਂ ਨੂੰ ਵੰਡਿਆ ਲੋੜੀਂਦਾ ਸਮਾਨ

ਦੋਵਾਂ ਗਾਇਕਾਂ ਦੀ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਨਿੰਜਾ, ਵਾਮਿਕਾ ਗੱਬੀ, ਜੱਸ ਬਾਜਵਾ ਤੇ ਜੈਸਮੀਨ ਬਾਜਵਾ ਸਟਾਰਰ ਫ਼ਿਲਮ ਦੂਰਬੀਨ ਅੱਜ ਰਿਲੀਜ਼ ਹੋ ਚੁੱਕੀ ਹੈ। ਦੱਸ ਦਈਏ ਇਸ ਫ਼ਿਲਮ ਤੋਂ ਹੋਣ ਵਾਲੀ ਕਮਾਈ ‘ਚੋਂ 20 ਪ੍ਰਤੀਸ਼ਤ ਹਿੱਸਾ ਪਿਛਲੇ ਦਿਨੀਂ ਆਏ ਪੰਜਾਬ ‘ਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦਿੱਤਾ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network