ਨੀਰੂ ਬਾਜਵਾ ਲੈ ਕੇ ਆ ਰਹੇ ਨੇ ਨਵੀਂ ਪੇਸ਼ਕਸ਼ ‘ਜਿੱਤਾਂਗੇ ਹੌਸਲੇ ਨਾਲ’, ਸ਼ੇਅਰ ਕੀਤਾ ਨਵੇਂ ਗੀਤ ਦਾ ਪੋਸਟਰ

Written by  Lajwinder kaur   |  April 19th 2020 06:35 PM  |  Updated: April 19th 2020 06:35 PM

ਨੀਰੂ ਬਾਜਵਾ ਲੈ ਕੇ ਆ ਰਹੇ ਨੇ ਨਵੀਂ ਪੇਸ਼ਕਸ਼ ‘ਜਿੱਤਾਂਗੇ ਹੌਸਲੇ ਨਾਲ’, ਸ਼ੇਅਰ ਕੀਤਾ ਨਵੇਂ ਗੀਤ ਦਾ ਪੋਸਟਰ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੀ ਨਵੀਂ ਪੇਸ਼ਕਸ਼ ਲੈ ਕੇ ਆ ਰਹੇ ਨੇ । ਜੀ ਹਾਂ ਉਹ ਆਪਣੇ ਐੱਨ.ਬੀ ਲੇਬਲ ਦੇ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ, ਇਸ ਤੋਂ ਪਹਿਲਾਂ ਉਹ ਆਪਣੇ ਲੇਬਲ ਹੇਠ ਪੰਜਾਬੀ ਫ਼ਿਲਮਾਂ ਵੀ ਲੈ ਕੇ ਆ ਚੁੱਕੇ ਨੇ । ‘ਜਿੱਤਾਂਗੇ ਹੌਸਲੇ ਨਾਲ’ ਵਾਲੇ ਇਸ ਗੀਤ ਨੂੰ ਆਵਾਜ਼ ਨਾਲ ਸ਼ਿੰਗਾਰਣਗੇ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੇ ਗਾਇਕਾ ਰਜ਼ਾ ਹੀਰ ।

ਨੀਰੂ ਬਾਜਵਾ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਘੜੀ ਮੁਸ਼ਿਬਤ ਵਾਲੀ, ਕੱਟ ਨੀਂ ਹੋਣੀ ਇੰਝ ਤੌਖਲੇ ਨਾਲ,,,ਇਹ ਜੰਗ ਨਹੀਂ ਹਥਿਆਰਾਂ ਦੀ, ਜਿੱਤਾਂਗੇ ਹੌਸਲੇ ਨਾਲ’ ਨਾਲ ਹੀ ਉਨ੍ਹਾਂ ਨੇ ਨਾਲ ਹੀ ਸਿੰਮੀ ਚਾਹਲ, ਸਰਗੁਣ ਮਹਿਤਾ, ਹਰਸ਼ਜੋਤ ਕੌਰ ਤੂਰ, ਅਫਸਾਨਾ ਖ਼ਾਨ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰਾਂ ਨੂੰ ਟੈੱਗ ਕੀਤਾ ਹੈ । ਇਸ ਗੀਤ ਦੇ ਬੋਲ ਵੀਤ ਬਲਜੀਤ ਦੀ ਕਲਮ ‘ਚੋਂ ਨਿਕਲੇ ਨੇ ।

ਇਹ ਗੀਤ 22 ਅਪ੍ਰੈਲ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਦੱਸ ਦਈਏ ਇਸ ਸਮੇਂ ਪੂਰਾ ਸੰਸਾਰ ਕੋਰੋਨਾ ਵਰਗੀ ਮਹਾਂਮਾਰੀ ਦੇ ਨਾਲ ਜੰਗ ਲੜ ਰਿਹਾ ਹੈ । ਇਸ ਸਮੇਂ ਸਾਰੇ ਲੋਕਾਂ ਨੂੰ ਸਬਰ ਤੇ ਹੌਸਲਾ ਰੱਖਣਾ ਪਵੇਗਾ ਇਸ ਜੰਗ ਨੂੰ ਜਿੱਤਣ ਦੇ ਲਈ । ਜਿਸਦੇ ਚੱਲਦੇ ਪੰਜਾਬੀ ਕਲਾਕਾਰਾਂ ਵੱਲੋਂ ਗੀਤਾਂ ਦੇ ਰਾਹੀਂ ਦੇਸ਼ ਵਾਸੀਆਂ ਨੂੰ ਹੌਸਲੇ ਦੇ ਰਹੇ ਨੇ । ਇਹ ਨਵਾਂ ਗੀਤ ਵੀ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ ਵਧੀਆ ਸੁਨੇਹਾ ਵੀ ਦੇਵੇਗਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network