ਅਫਸਾਨਾ ਖ਼ਾਨ ਅਤੇ ਸਾਜ਼ ਦੇ ਵਿਆਹ ਦਾ ਵੀਡੀਓ ਵਾਇਰਲ, ਆਪਣੇ ਹੀ ਵਿਆਹ ‘ਚ ਗਾਉਂਦੇ ਆਏ ਨਜ਼ਰ

Written by  Shaminder   |  February 21st 2022 11:19 AM  |  Updated: February 21st 2022 11:19 AM

ਅਫਸਾਨਾ ਖ਼ਾਨ ਅਤੇ ਸਾਜ਼ ਦੇ ਵਿਆਹ ਦਾ ਵੀਡੀਓ ਵਾਇਰਲ, ਆਪਣੇ ਹੀ ਵਿਆਹ ‘ਚ ਗਾਉਂਦੇ ਆਏ ਨਜ਼ਰ

ਅਫਸਾਨਾ ਖਾਨ (Afsana Khan) ਦੇ ਵਿਆਹ (Wedding) ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਅਫਸਾਨਾ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਫਸਾਨਾ ਖਾਨ ਆਪਣੇ ਹੀ ਵਿਆਹ ‘ਚ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸਾਜ਼ ਵੀ ਅਫਸਾਨਾ ਦਾ ਸਾਥ ਦੇ ਰਿਹਾ ਹੈ ।। ਇਸ ਵਿਆਹ ‘ਚ ਰਾਖੀ ਸਾਵੰਤ, ਰਸ਼ਮੀ ਦੇਸਾਈ, ਹਿਮਾਂਸ਼ੀ ਖੁਰਾਣਾ, ਨਿਸ਼ਾ ਬਾਨੋ, ਸਤਿੰਦਰ ਸੱਤੀ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ।

Afsana Khan wedding

ਹੋਰ ਪੜ੍ਹੋ : ਸਿਆਸੀ ਡਰਾਮੇ ‘ਤੇ ਅਧਾਰਿਤ ਪਹਿਲੀ ਪੰਜਾਬੀ ਵੈਬ ਸੀਰੀਜ਼ ਚੌਸਰ ਦਿ ਪਾਵਰ ਗੇਮਜ਼ ਪੀਟੀਸੀ ਪਲੇਅ ਐਪ ‘ਤੇ ਹੋਈ ਸਟ੍ਰੀਮ

ਸੋਸ਼ਲ ਮੀਡੀਆ ‘ਤੇ ਇਨ੍ਹਾਂ ਹਸਤੀਆਂ ਦੇ ਕੁਝ ਵੀਡੀਓਜ਼ ਵਾਇਰਲ ਹੋ ਰਹੇ ਹਨ । ਜਿਸ ‘ਚ ਇਹ ਸਭ ਅਫਸਾਨਾ ਖ਼ਾਨ ਦੇ ਵਿਆਹ ਦਾ ਅਨੰਦ ਮਾਣਦੀਆਂ ਨਜ਼ਰ ਆ ਰਹੀਆਂ ਹਨ । ਅਫਸਾਨਾ ਖ਼ਾਨ ਦੀਆਂ ਸਾਜ਼ ਦੇ ਨਾਲ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ।

ਅਫਸਾਨਾ ਖ਼ਾਨ ਨੇ ਓਰੇਂਜ ਕਲਰ ਦਾ ਲਹਿੰਗਾ ਅਤੇ ਸਾਜ਼ ਦੇ ਹਲਕਾ ਆਫ ਵ੍ਹਾਈਟ ਕਲਰ ਦਾ ਕੁੜਤਾ ਪਜਾਮਾ ਪਾਇਆ ਸੀ ਅਤੇ ਸਿਰ ‘ਤੇ ਦਸਤਾਰ ਸਜਾਈ ਹੋਈ ਸੀ । ਇਸ ਤੋਂ ਪਹਿਲਾਂ ਇਸ ਜੋੜੀ ਦੀ ਹਲਦੀ ਅਤੇ ਮਹਿੰਦੀ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ । ਜਿਸ ‘ਚ ਇਹ ਜੋੜੀ ਬਹੁਤ ਹੀ ਸੋਹਣੀ ਲੱਗ ਰਹੀ ਸੀ । ਦੱਸ ਦਈਏ ਕਿ ਅਫਸਾਨਾ ਖ਼ਾਨ ਅਤੇ ਸਾਜ਼ ਨੇ ਆਪਣੇ ਵਿਆਹ ‘ਚ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਸੱਦਾ ਦਿੱਤਾ ਹੈ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network