ਬਾਪੂ ਦੇ ਦੇਖੇ ਸੁਫ਼ਨਿਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੂਰਾ ਕਰ ਰਹੀ ਹੈ ਅਫਸਾਨਾ ਖ਼ਾਨ, ਵੀਡੀਓ ਸ਼ੇਅਰ ਕਰਦੇ ਹੋਏ ਭਾਵੁਕ ਹੋਈ ਗਾਇਕਾ

Written by  Lajwinder kaur   |  February 20th 2020 03:51 PM  |  Updated: February 20th 2020 03:51 PM

ਬਾਪੂ ਦੇ ਦੇਖੇ ਸੁਫ਼ਨਿਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਪੂਰਾ ਕਰ ਰਹੀ ਹੈ ਅਫਸਾਨਾ ਖ਼ਾਨ, ਵੀਡੀਓ ਸ਼ੇਅਰ ਕਰਦੇ ਹੋਏ ਭਾਵੁਕ ਹੋਈ ਗਾਇਕਾ

ਪੰਜਾਬੀ ਇੰਡਸਟਰੀ ਦੇ ਬਿਹਤਰੀਨ ਗਾਇਕਾ ਅਫਸਾਨਾ ਖ਼ਾਨ ਜਿਨ੍ਹਾਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਅਹਿਮ ਜਗ੍ਹਾ ਬਣਾ ਲਈ ਹੈ । ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਖ਼ਾਸ ਵੀਡੀਓ ਪਾਈ ਹੈ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, ‘ਇਹ ਟੈਟੂ ਮੇਰੇ ਪਿਤਾ ਜੀ ਨੂੰ ਸਮਰਪਿਤ ਹੈ । ਤੁਹਾਡੀ ਬਹੁਤ ਜ਼ਿਆਦਾ ਯਾਦ ਆਉਂਦੀ ਹੈ, ਹਮੇਸ਼ਾ ਪਿਆਰ ਰਹੇਗਾ ਤੁਹਾਡੇ ਲਈ ।’

ਹੋਰ ਵੇਖੋ:ਹਿਮਾਂਸ਼ੀ ਖੁਰਾਣਾ ਨੇ ਸ਼ੇਅਰ ਕੀਤੀਆਂ ਅਸੀਮ ਰਿਆਜ਼ ਦੇ ਨਾਲ ਇਹ ਖ਼ਾਸ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

ਵੀਡੀਓ ‘ਚ ਦੇਖ ਸਕਦੇ ਹੋ ਉਨ੍ਹਾਂ ਨੇ ਆਪਣੀ ਬਾਂਹ ਉੱਤੇ ਆਪਣੇ ਪਿਤਾ ਦੀ ਯਾਦ ‘ਚ ਟੈਟੂ ਗੁੰਦਵਾਇਆ ਹੈ। ਟੈਟੂ ‘ਚ ਪੰਜਾਬੀ ‘ਚ ਲਿਖਿਆ ਹੈ, ‘ਮੈਨੂੰ ਮੇਰੇ ਬਾਪੂ ਦੇ ਖੁਆਬ ਸਾਰੇ ਯਾਦ ਨੇ’। ਉਨ੍ਹਾਂ ਨੇ ਵੀਡੀਓ ‘ਚ ਦੱਸਿਆ ਮੇਰੇ ਪਿਤਾ ਦੀ ਛੋਟੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਤੇ ਮੇਰੇ ਪਿਤਾ ਦੇ ਕੁਝ ਖੁਆਬ ਸੀ ਜਿਹੜੇ ਉਹ ਪੂਰੇ ਨਹੀਂ ਕਰ ਪਾਏ ਸਨ । ਪਰ ਮੈਂ ਤੇ ਮੇਰਾ ਭਰਾ ਖੁਦਾ ਬਖਸ਼ ਪੂਰੀ ਲਗਨ ਤੇ ਮਿਹਨਤ ਸਦਕਾ ਉਨ੍ਹਾਂ ਦੇ ਖੁਆਬ ਪੂਰੇ ਕਰ ਰਹੇ ਹਾਂ ।

 

View this post on Instagram

 

My most fvrt Rockstar @bpraak paji ?❤️????? soon coming ?

A post shared by Afsana Khan (@itsafsanakhan) on

ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਧੱਕਾ, ਮੁੰਡੇ ਚੰਡੀਗੜ੍ਹ ਸ਼ਹਿਰ ਦੇ, ਡਰੀਮ ਬ੍ਰੇਕਰ, ਦਿਲਾ ਹਿੰਮਤ ਕਰ, ਕਾਰਾਂ ਦੇ ਹੌਰਨ ਵਰਗੇ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network