ਬਿੱਗ ਬੌਸ ਦਾ ਹਿੱਸਾ ਬਣ ਕੇ ਮੋਟੀ ਕਮਾਈ ਕਰ ਰਹੀ ਹੈ ਅਫ਼ਸਾਨਾ ਖ਼ਾਨ, ਹਰ ਰੋਜ ਦੇ ਲੈਂਦੀ ਹੈ ਏਨੇਂ ਲੱਖ ਰੁਪਏ

written by Rupinder Kaler | October 27, 2021

ਪੰਜਾਬੀ ਗਾਇਕਾ ਅਫਸਾਨਾ ਖਾਨ (Afsana Khan) ਏਨੀਂ ਦਿਨੀਂ ਬਿੱਗ ਬੌਸ (Bigg Boss) ਦੇ ਘਰ ਵਿੱਚ ਆਪਣਾ ਕਮਾਲ ਦਿਖਾ ਰਹੀ ਹੈ । ਬਿੱਗ ਬੌਸ ਦੇ ਘਰ ਵਿੱਚ ਉਸ ਦਾ ਚੰਗਾ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ । ਅਫ਼ਸਾਨਾ ਖਾਨ (Afsana Khan) ਆਪਣੇ ਵਿਵਹਾਰ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹੀ ਹੈ । ਹੁਣ ਤੱਕ ਅਫ਼ਸਾਨਾ ਦਾ ਕਈ ਪ੍ਰਤੀਭਾਗੀਆਂ ਨਾਲ ਝਗੜਾ ਹੋ ਚੁੱਕਾ ਹੈ । ਪਰ ਹਾਲ ਹੀ ਵਿੱਚ ਸਲਮਾਨ ਖਾਨ ਨੇ ਅਫਸਾਨਾ ਖਾਨ ਨੂੰ ਇਹ ਕਹਿ ਕੇ ਉਸ ਦਾ ਹੌਸਲਾ ਵਧਾ ਦਿੱਤਾ ਕਿ ਉਹ ਲੋਕਾਂ ਦਾ ਚੰਗਾ ਮਨੋਰੰਜਨ ਕਰ ਰਹੀ ਹੈ ।

Afsana khan pp-min (2) Pic Courtesy: Instagram

ਹੋਰ ਪੜ੍ਹੋ :

ਇਹ ਹਨ ਬਾਲੀਵੁੱਡ ਇੰਡਸਟਰੀ ਦੀਆਂ ਮਸ਼ਹੂਰ ਸਟਾਰ ਭੈਣਾਂ, ਕੀ ਤੁਸੀਂ ਪਛਾਣਿਆ ਕੌਣ ਹਨ ਇਹ !

Pic Courtesy: Instagram

ਬਿੱਗ ਬੌਸ (Bigg Boss) ਦੇ ਘਰ ਵਿੱਚ ਲੋਕਾ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਅਫਸਾਨਾ ਮੋਟੀ ਕਮਾਈ ਵੀ ਕਰ ਰਹੀ ਹੈ । ਇੱਕ ਵੈੱਬਸਾਈਟ ਵਿੱਚ ਛਪੀ ਖ਼ਬਰ ਮੁਤਾਬਿਕ ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਅਫਸਾਨਾ ਖਾਨ ਪ੍ਰਤੀ ਹਫਤੇ 10 ਲੱਖ ਰੁਪਏ ਕਮਾ ਰਹੀ ਹੈ । ਹਰ ਰੋਜ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਭਗ 1 ਲੱਖ 50 ਹਜ਼ਾਰ ਰੁਪਏ ਪ੍ਰਤੀ ਦਿਨ ਕਮਾ ਰਹੀ ਹੈ ।

bigg boss 15 afsana khan and salman khan Image Source: Instagram

ਤੁਹਾਨੂੰ ਦੱਸ ਦਿੰਦੇ ਹਾ ਕਿ ਅਫ਼ਸਾਨਾ ਆਪਣੇ ਗਾਣਿਆਂ ਤੇ ਆਪਣੀ ਆਵਾਜ਼ ਦੇ ਦਮ ਤੇ ਪੂਰੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਰਾਜ ਕਰ ਰਹੀ ਹੈ । ਪਰ ਬਿੱਗ ਬੌਸ (Bigg Boss) ਵਿੱਚ ਹਿੱਸਾ ਲੈਣ ਕਰਕੇ ਉਸ (Afsana Khan) ਦੀ ਫੈਨ ਫਾਲੋਵਿੰਗ ਲਗਾਤਾਰ ਵੱਧ ਰਹੀ ਹੈ, ਜਿਸ ਦਾ ਅੰਦਾਜ਼ਾ ਉਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਗਾਇਆ ਜਾ ਸਕਦਾ ਹੈ । ਪੁਰੇ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਅਫ਼ਸਾਨਾ ਇਸ ਸ਼ੋਅ ਵਿੱਚ ਜਿੱਤ ਕੇ ਬਾਹਰ ਆਵੇ ।

You may also like