Advertisment

ਕੁਲਦੀਪ ਮਾਣਕ ਦੀ ਯਾਦ 'ਚ ਕਰਵਾਏ ਗਏ ਮੇਲੇ 'ਚ ਕਈ ਗਾਇਕਾਂ ਨੇ ਲਵਾਈ ਹਾਜ਼ਰੀ,ਯੁੱਧਵੀਰ ਮਾਣਕ ਵੀ ਆਏ ਨਜ਼ਰ

author-image
By Shaminder
New Update
ਕੁਲਦੀਪ ਮਾਣਕ ਦੀ ਯਾਦ 'ਚ ਕਰਵਾਏ ਗਏ ਮੇਲੇ 'ਚ ਕਈ ਗਾਇਕਾਂ ਨੇ ਲਵਾਈ ਹਾਜ਼ਰੀ,ਯੁੱਧਵੀਰ ਮਾਣਕ ਵੀ ਆਏ ਨਜ਼ਰ
Advertisment
ਮਰਹੂਮ ਗਾਇਕ ਕੁਲਦੀਪ ਮਾਣਕ ਦੀ ਪਿਛਲੇ ਦਿਨੀਂ ਬਰਸੀ ਮਨਾਈ ਗਈ । ਇਸ ਮੌਕੇ ਕਈ ਵੱਡੇ ਗਾਇਕਾਂ ਨੇ ਹਾਜ਼ਰੀ ਲਗਵਾਈ । ਕੁਲਦੀਪ ਮਾਣਕ ਦੇ ਸ਼ਾਗਿਰਦ ਰਹੇ ਜੈਜ਼ੀ ਬੀ ਨੇ ਵੀ ਇਸ ਮੇਲੇ 'ਚ ਆਪਣੀ ਮੌਜੂਦਗੀ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੇ ਨਾਲ ਦਰਜ ਕਰਵਾਈ । ਹੋਰ ਵੇਖੋ:ਗੀਤਕਾਰ ਦੇਵ ਥਰੀਕੇਵਾਲਾ ਨੇ ਕੁਲਦੀਪ ਮਾਣਕ ਬਾਰੇ ਕੀਤਾ ਵੱਡਾ ਖੁਲਾਸਾ, ਦਿਲ ਛੂਹ ਜਾਂਦੀ ਹੈ ਵੀਡੀਓ
Advertisment
https://www.instagram.com/p/B5hxmttFris/ ਇਸ ਮੌਕੇ ਅਫ਼ਸਾਨਾ ਖ਼ਾਨ ਨੇ ਗੀਤ 'ਧੱਕਾ' ਗਾ ਕੇ ਸਮਾਂ ਬੰਨਿਆ ਅਤੇ ਪੂਰਾ ਮੇਲਾ ਲੁੱਟ ਲਿਆ ।ਇਸ ਤੋਂ ਇਲਾਵਾ ਹੋਰ ਵੀ ਕਈ ਗਾਇਕਾਂ ਨੇ ਆਪੋ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ । ਦੱਸ ਦਈਏ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬਰਸੀ ਪਿਛਲੇ ਦਿਨੀਂ ਮਨਾਈ ਗਈ ਸੀ । ਜਿਸ ਦੌਰਾਨ ਕਈ ਵੱਡੇ ਗਾਇਕਾਂ ਨੇ ਸ਼ਿਰਕਤ ਕੀਤੀ ਸੀ । https://www.instagram.com/p/B5f43wlBpll/ ਕੁਲਦੀਪ ਮਾਣਕ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦੇ ਰਹਿਣ ਵਾਲੇ ਗਾਇਕ ਨਿੱਕਾ ਖ਼ਾਨ ਦੇ ਘਰ 15 ਨਵੰਬਰ 1951 ਨੂੰ ਹੋਇਆ ਸੀ । ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ । ਉਹਨਾਂ ਨੂੰ ਗਾਇਕੀ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਉਹਨਾਂ ਦੇ ਪੂਰਵਜ਼ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ਰਾਗੀ ਸਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment