ਨਵੀਂ ਲਗਜ਼ਰੀ ਕਾਰ ਖਰੀਦ ਕੇ ਅਫਸਾਨਾ ਖ਼ਾਨ ਪਹੁੰਚੀ ਹੈਦਰ ਸ਼ੇਖ ਸਰਕਾਰ ਦੇ ਦਰਬਾਰ ’ਤੇ, ਸਰਬਤ ਦੇ ਭਲੇ ਦੀ ਕੀਤੀ ਦੁਆ

Written by  Rupinder Kaler   |  August 27th 2020 09:09 AM  |  Updated: August 27th 2020 09:09 AM

ਨਵੀਂ ਲਗਜ਼ਰੀ ਕਾਰ ਖਰੀਦ ਕੇ ਅਫਸਾਨਾ ਖ਼ਾਨ ਪਹੁੰਚੀ ਹੈਦਰ ਸ਼ੇਖ ਸਰਕਾਰ ਦੇ ਦਰਬਾਰ ’ਤੇ, ਸਰਬਤ ਦੇ ਭਲੇ ਦੀ ਕੀਤੀ ਦੁਆ

ਗਾਇਕਾ ਅਫਸਾਨਾ ਖ਼ਾਨ ਨੇ ਨਵੀਂ ਕਾਰ ਖਰੀਦੀ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਸੀ । ਕਾਰ ਖਰੀਦਣ ਤੋਂ ਬਾਅਦ ਅਫ਼ਸਾਨਾ ਖ਼ਾਨ ਮਲੇਰਕੋਟਲਾ ਪੀਰ ਦੀ ਸਮਾਧ ਤੇ ਮੱਥਾ ਟੇਕਣ ਲਈ ਪਹੁੰਚੀ । ਜਿੱਥੇ ਉਸ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ । ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਸੀ । ਜਿਸ ਦੀਆਂ ਤਸਵੀਰਾਂ ਤੇ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹਨ ।

https://www.instagram.com/p/CEXTt2ohCyj/

ਇਹਨਾਂ ਤਸਵੀਰਾਂ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖ਼ਾਨ ਨੇ ਲਿਖਿਆ ਹੈ ‘Meri sacchi sarkaar?Haider sheikh sarkaar Malerkotla? meri new carnival Limousine di slaam with my family blessed ❤️???’ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫਸਾਨਾ ਖ਼ਾਨ ਨੇ ਹਾਲ ਹੀ ਵਿੱਚ ਖੀਅ ਕਾਰ ਖਰੀਦੀ ਹੈ, ਇਸ ਤੋਂ ਪਹਿਲਾਂ ਉਹਨਾਂ ਕੋਲ ਸਕੋਰਪੀਓ ਗੱਡੀ ਸੀ ।

https://www.instagram.com/p/CEXS9GYh1TG/

ਜਿਹੜੀ ਕਿ ਉਹਨਾਂ ਨੇ ਸੇਲ ਕਰ ਦਿੱਤੀ ਹੈ । ਤੇ ਹੁਣ ਅਫਸਾਨਾ ਖ਼ਾਨ ਨਵੀਂ ਖੀਅ ਕਾਰ ਦੀ ਮਾਲਕਨ ਬਣ ਗਈ ਹੈ । ਅਫ਼ਸਾਨਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉੇਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੀ ਹੈ । ਉਹਨਾਂ ਦੇ ਗਾਣਿਆਂ ਨੂੰ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਦਾ ਖੂਬ ਪਿਆਰ ਮਿਲ ਰਿਹਾ ਹੈ ।

https://www.instagram.com/p/CEXSIe8BwVY/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network