ਅਫ਼ਸਾਨਾ ਖ਼ਾਨ ਆਪਣੀ ਮਾਂ ਸਮੇਤ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ,ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਇਸ ਤਰ੍ਹਾਂ ਗੁਜ਼ਾਰਿਆ ਸਮਾਂ

Written by  Shaminder   |  January 24th 2020 12:41 PM  |  Updated: January 24th 2020 12:41 PM

ਅਫ਼ਸਾਨਾ ਖ਼ਾਨ ਆਪਣੀ ਮਾਂ ਸਮੇਤ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ,ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਇਸ ਤਰ੍ਹਾਂ ਗੁਜ਼ਾਰਿਆ ਸਮਾਂ

ਅਫ਼ਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੇ ਮਾਨਸਾ ਸਥਿਤ ਪਿੰਡ 'ਚ ਪਹੁੰਚੇ । ਜਿੱਥੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਸਮਾਂ ਬਿਤਾਇਆ ।ਇਸ ਦੇ ਨਾਲ ਹੀ ਸਿੱਧੂ ਦੇ ਪਰਿਵਾਰ ਵੱਲੋਂ ਮਿਲੇ ਪਿਆਰ ਲਈ ਸ਼ੁਕਰੀਆ ਅਦਾ ਕੀਤਾ । ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ 'ਸਿੱਧੂ ਬਾਈ ਦੇ ਘਰ ਜਾ ਕੇ ਬਹੁਤ ਪਿਆਰ ਦਿੱਤਾ ਬਾਈ ਜੀ ਦੀ ਮੰਮੀ ਅਤੇ ਪਰਿਵਾਰ ਨੇ । ਬਹੁਤ ਹੀ ਘੈਂਟ ਪਰਿਵਾਰ ਅਤੇ ਨਰਮ ਸੁਭਾਅ ਦੇ ਮਾਲਕ ਵਾਹਿਗੁਰੂ ਮਿਹਰ ਕਰੇ ।ਦੱਸ ਦਈਏ ਅਫ਼ਸਾਨਾ ਖ਼ਾਨ ਦੇ ਨਾਲ ਉਨ੍ਹਾਂ ਦੀ ਮਾਤਾ ਜੀ ਵੀ ਮੌਜੂਦ ਸਨ ।

ਹੋਰ ਵੇਖੋ:ਵਾਇਸ ਆਫ਼ ਪੰਜਾਬ-10’ਚ ਵੇਖੋ ਅਫ਼ਸਾਨਾ ਖ਼ਾਨ ਦੀ ਬੁਲੰਦ ਆਵਾਜ਼ ਅਤੇ ਕੰਵਰ ਗਰੇਵਾਲ ਦਾ ਦਿਲਾਂ ਨੂੰ ਟੁੰਬਦਾ ਸੂਫ਼ੀਆਨਾ ਅੰਦਾਜ਼

https://www.instagram.com/p/B7qdZVdBOcc/

ਇਸ ਮੌਕੇ ਅਫ਼ਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਤਸਵੀਰਾਂ ਵੀ ਖਿਚਵਾਈਆਂ ਜੋ ਕਿ ਉਨ੍ਹਾਂ ਨੇ ਸਰੋਤਿਆਂ ਦੇ ਨਾਲ ਵੀ ਸਾਂਝੀਆਂ ਕੀਤੀਆਂ ਹਨ ।ਦੱਸ ਦਈਏ ਕਿ ਧੱਕਾ ਗੀਤ ਤੋਂ ਬਾਅਦ ਅਫ਼ਸਾਨਾ ਖ਼ਾਨ ਅਤੇ ਸਿੱਧੂ ਮੂਸੇਵਾਲਾ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ 'ਚ ਆਪਣੀ ਮੌਜੂਦਗੀ ਦਰਜ ਕਰਵਾਉਣ ਜਾ ਰਹੇ ਹਨ ।ਜਿਸ ਦੀ ਜਾਣਕਾਰੀ ਵੀ ਅਫ਼ਸਾਨਾ ਖ਼ਾਨ ਨੇ ਸਾਂਝੀ ਕੀਤੀ ਹੈ ।

https://www.instagram.com/p/B7qMadOBNKb/

ਦੱਸ ਦਈਏ ਕਿ ਅਫ਼ਸਾਨਾ ਖ਼ਾਨ ਅਤੇ ਸਿੱਧੂ ਮੂਸੇਵਾਲਾ ਦਾ ਇਹ ਗੀਤ ਕੁਝ ਸਮਾਂ ਪਹਿਲਾਂ ਹੀ ਆਇਆ ਸੀ ਜਿਸ ਨੂੰ ਕਿ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ । ਸਿੱਧੂ ਮੂਸੇਵਾਲਾ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਨੇ ਅਤੇ ਜਲਦ ਹੀ ਉਹ ਆਪਣੀ ਫ਼ਿਲਮ 'ਯੈੱਸ ਆਈ ਐੱਮ ਸਟੂਡੈਂਟ ਦੇ ਨਾਲ ਦਰਸ਼ਕਾਂ 'ਚ ਹਾਜ਼ਰ ਹੋਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network