ਐਲੀ ਮਾਂਗਟ ਨੇ ਅਮੁਲਪ੍ਰੀਤ ਸਿੰਘ ਦੇ ਵਿਆਹ 'ਚ ਸ਼ਾਮਿਲ ਹੋਣ 'ਤੇ ਅਫਸਾਨਾ ਖ਼ਾਨ,ਰੇਸ਼ਮ ਸਿੰਘ ਅਨਮੋਲ ਸਣੇ ਕਈ ਕਲਾਕਾਰਾਂ ਦਾ ਕੀਤਾ ਸ਼ੁਕਰੀਆ

Written by  Shaminder   |  November 26th 2019 11:02 AM  |  Updated: November 26th 2019 11:02 AM

ਐਲੀ ਮਾਂਗਟ ਨੇ ਅਮੁਲਪ੍ਰੀਤ ਸਿੰਘ ਦੇ ਵਿਆਹ 'ਚ ਸ਼ਾਮਿਲ ਹੋਣ 'ਤੇ ਅਫਸਾਨਾ ਖ਼ਾਨ,ਰੇਸ਼ਮ ਸਿੰਘ ਅਨਮੋਲ ਸਣੇ ਕਈ ਕਲਾਕਾਰਾਂ ਦਾ ਕੀਤਾ ਸ਼ੁਕਰੀਆ

ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਐਲੀ ਮਾਂਗਟ,ਰੇਸ਼ਮ ਸਿੰਘ ਅਨਮੋਲ ਅਤੇ ਅਫਸਾਨਾ ਖ਼ਾਨ ਨਜ਼ਰ ਆ ਰਹੇ ਹਨ । ਇਹ ਸਭ ਐਲੀ ਇੱਕ  ਵਿਆਹ 'ਚ ਖੂਬ ਰੌਣਕਾਂ ਲਗਾਉਂਦੇ ਦਿਖਾਈ ਦਿੱਤੇ । ਇਸ ਦੀਆਂ ਕਈ ਤਸਵੀਰਾਂ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹੈ ।

https://www.instagram.com/p/B5P_GMsA9il/

ਇਸ ਦੇ ਨਾਲ ਹੀ ਐਲੀ ਮਾਂਗਟ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ "ਮੁਬਾਰਕਾਂ ਹੋਣ ਸਾਡੇ ਭਰਾ ਅਮੁੱਲ ਦੋਰਾਹਾ ਨੂੰ ਵਿਆਹ ਦੀਆਂ"। ਇਸ ਦੇ ਨਾਲ ਹੀ ਉਨ੍ਹਾਂ ਨੇ ਅਫਸਾਨਾ ਖ਼ਾਨ,ਰੇਸ਼ਮ ਸਿੰਘ ਅਨਮੋਲ ਸਣੇ ਹੋਰ ਕਈ ਕਲਾਕਾਰਾਂ ਅਤੇ ਦੋਸਤਾਂ ਦਾ ਇਸ ਵਿਆਹ 'ਚ ਸ਼ਾਮਿਲ ਹੋਣ 'ਤੇ ਸ਼ੁਕਰੀਆ ਅਦਾ ਕੀਤਾ ਹੈ ।

https://www.instagram.com/p/B5ODjRVBRze/

ਇਸ ਤੋਂ ਲੱਗਦਾ ਹੈ ਕਿ ਐਲੀ ਮਾਂਗਟ ਦੇ ਕਿਸੇ ਰਿਸ਼ਤੇਦਾਰ ਦੇ ਵਿਆਹ 'ਚ ਇਹ ਗਾਇਕ ਸ਼ਾਮਿਲ ਹੋਣ ਲਈ ਪਹੁੰਚੇ ਸਨ । ਇਸ ਦੇ ਕਈ ਵੀਡੀਓ ਅਫਸਾਨਾ ਖ਼ਾਨ ਅਤੇ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਸਾਂਝੇ ਕੀਤੇ ਨੇ ਅਤੇ ਵਿਆਹ ਵਾਲੀ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ ।

https://www.instagram.com/p/B5QIS3IHAU4/

ਦੱਸ ਦਈਏ ਕਿ ਪਾਲੀਵੁੱਡ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਬੀਤੇ ਦਿਨ ਕੇਵੀ ਢਿੱਲੋਂ ਵੀ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network